Breaking NewsD5 specialIndiaNewsPunjabTop News

ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਫੈਸਲਾ, ਬਿਨਾਂ ਮਨਜ਼ੂਰੀ ਤੋਂ ਪੰਜਾਬ ‘ਚ ਨਹੀਂ ਹੋਣਗੀਆਂ ਮਹਾਂਪੰਚਾਇਤ

ਨਵੀਂ ਦਿੱਲੀ : ਹਰਿਆਣਾ ‘ਚ ਸੋਨੀਪਤ ਦੇ ਕੁੰਡਲੀ ਬਾਰਡਰ ‘ਤੇ ਪੰਜਾਬ ਦੀ 32 ਜਥੇਬੰਦੀਆਂ ਨੇ ਮੰਗਲਵਾਰ ਨੂੰ ਮਹੱਤਵਪੂਰਨ ਬੈਠਕ ‘ਚ ਫੈਸਲਾ ਲਿਆ ਕਿ ਸੰਯੁਕਤ ਕਿਸਾਨ ਮੋਰਚਾ ਦੀ ਮਨਜ਼ੂਰੀ ਤੋਂ ਬਿਨਾਂ ਪੰਜਾਬ ‘ਚ ਮਹਾਂਪੰਚਾਇਤ ਨਹੀਂ ਹੋਣਗੀਆਂ, ਪਰ ਨੌਜਵਾਨ ਦਿੱਲੀ ਬਾਰਡਰ ਤੇ ਪਹੁੰਚ ਕੇ ਧਰਨੇ ‘ਚ ਸ਼ਾਮਿਲ ਹੋਣਗੇ। ਕਿਸਾਨਾਂ ਵਲੋਂ ਐਲਾਨ ਕੀਤਾ ਹੈ ਕਿ ਉਹ ਪੰਜਾਬ ‘ਚ ਤੁਰੰਤ ਮਹਾਂ ਪੰਚਾਇਤਾਂ ਬੰਦ ਕਰ ਦੇਣ। ਇਹਨਾਂ ਦੀ ਇੱਥੇ ਫਿਲਹਾਲ ਕੋਈ ਲੋੜ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਵਾਨ ਜਥੇਬੰਦੀ ਅਤੇ ਜੋ ਵੀ ਕਿਸਾਨ ਮਹਾਂਪੰਚਾਇਤ ਜਾਂ ਪਿੰਡ – ਪਿੰਡ ਪੰਚਾਇਤ ਕਰ ਰਹੇ ਹਨ, ਉਹ ਪੱਕੇ ਮੋਚਰੇ ਨੂੰ ਮਜ਼ਬੂਤੀ ਦੇਣ ਅਤੇ ਦਿੱਲੀ ਬਾਰਡਰ ‘ਤੇ ਧਰਨੇ ਵਾਲੀ ਥਾਂ ‘ਤੇ ਪਹੁੰਚਣ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਸਾਰੇ ਕਿਸਾਨ ਪਰਿਵਾਰਾਂ ਨੂੰ ਦੁਬਾਰਾ ਐਲਾਨ ਕੀਤਾ ਹੈ ਕਿ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਲਾਪਤਾ ਹਨ ਜਾਂ ਫਿਰ ਜੇਲ੍ਹ ‘ਚ ਬੰਦ ਹੈ, ਉਨ੍ਹਾਂ ਦੀ ਸੂਚਨਾ ਤੁਰੰਤ ਜਥੇਬੰਦੀਆਂ ਨੂੰ ਦਿੱਤੀ ਜਾਵੇ, ਤਾਂਕਿ ਇਨ੍ਹਾਂ ਦੇ ਮੁਕੱਦਮਾਂ ਲੜਨ ਲਈ ਵਕੀਲਾਂ ਨਾਲ ਗੱਲ ਬਾਤ ਕਰਕੇ ਅੱਗੇ ਦੀ ਲਾਬਿੰਗ ਸ਼ੁਰੂ ਹੋ ਸਕੇ।

ਲਓ ਮੋਦੀ ਝੁਕਣ ਨੂੰ ਤਿਆਰ?ਕਿਸਾਨਾਂ ਦੇ ਨਵੇਂ ਝਟਕੇ ਤੋਂ ਡਰਿਆ ਮੋਦੀ

ਇਸ ਬੈਠਕ ‘ਚ ਅੰਦੋਲਨ ਦੀ ਅਗਲੀ ਰਣਨੀਤੀ ਤੋਂ ਇਲਾਵਾ 18 ਨੂੰ ਹੋਣ ਵਾਲੇ ਰੇਲ ਰੋਕਾਂ ਅਭਿਆਨ ‘ਤੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਕਿਸਾਨ ਆਗੂ ਬੂਟਾ ਸਿੰਘ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਬਲਦੇਵ ਸਿੰਘ ਨਿਹਾਲਗੜ ਅਤੇ ਭੋਗ ਸਿੰਘ ਮਾਨਸਾ ਆਦਿ ਨੇ ਕਿਹਾ ਕਿ ਇਸ ਸਮੇਂ ਲੋੜ ਇਸ ਗੱਲ ਦੀ ਹੈ ਕਿ ਇਹ ਅੰਦੋਲਨ ਲੰਬਾ ਸਮਾਂ ਚੱਲੇਗਾ ਅਤੇ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਇਸ ਲਈ ਅੰਦੋਲਨ ਨੂੰ ਮੌਸਮ ਦੇ ਅਨੁਸਾਰ ਜੋ ਤਿਆਰੀਆਂ ਕਰਨੀ ਹੈ, ਉਨ੍ਹਾਂ ‘ਤੇ ਫੋਕਸ ਕੀਤਾ ਜਾਵੇ। ਉਨ੍ਹਾਂ ਨੇ ਨੌਜਵਾਨਾਂ ਅਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਟਿਕਰੀ, ਸਿੰਘੂ ਬਾਰਡਰ ਜਾਂ ਗਾਜੀਪੁਰ ‘ਤੇ ਪਹੁੰਚ ਕੇ ਅੰਦੋਲਨ ਨੂੰ ਮਜ਼ਬੂਤ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button