Breaking NewsD5 specialNewsPress ReleasePunjab

ਸੰਯੁਕਤ ਅਧਿਆਪਕ ਫਰੰਟ ਪੰਜਾਬ ਦੀ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ

ਛੇਵੇਂ ਪੇਅ ਕਮਿਸ਼ਨ ਦੀ ਦੂਜੀ ਰਿਪੋਰਟ ਜ਼ਾਰੀ ਹੋਣ ‘ਤੇ ਪੇਂਡੂ ਭੱਤੇ ਸਮੇਤ ਏ.ਸੀ.ਪੀ. ਸਕੀਮ ਕੀਤੀ ਜਾਵੇਗੀ ਬਹਾਲ

ਚੰਡੀਗੜ੍ਹ: ਸੰਯੁਕਤ ਅਧਿਆਪਕ ਫਰੰਟ ਪੰਜਾਬ ਦੀ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਬਾਰੇ ਹੋਈ ਮੀਟਿੰਗ।

Breaking News : ਖ਼ਤਰੇ ’ਚ Kejriwal ਦਾ Delhi Model! ਹੁਣ ਹੋਵੇਗੀ ਉੱਚ ਪੱਧਰੀ ਜਾਂਚ | D5 Channel Punjabi

ਸੂਬਾ ਕਨਵੀਨਰ ਦਿਗਵਿਜੇਪਾਲ ਸ਼ਰਮਾ, ਵਿਕਾਸ ਗਰਗ ਰਾਮਪੁਰਾ, ਗੁਰਜਿੰਦਰ ਸਿੰਘ ਤੇ ਜਗਤਾਰ ਝੱਬਰ ਨੇ ਗੱਲ-ਬਾਤ ਦੌਰਾਨ ਦੱਸਿਆ ਕਿ ਕੱਚੇ ਕਾਮਿਆਂ ਨੂੰ ਪੱਕੇ ਕਰਨ, 2004 ਤੋਂ ਬਾਅਦ ਭਰਤੀ ਪੰਜਾਬ ਦੇ ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਕਰਨ ਲਈ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੇਂਡੂ ਭੱਤੇ ਸਮੇਤ 37 ਪ੍ਰਕਾਰ ਦੇ ਹੋਰ ਭੱਤਿਆਂ ਦੀ ਬਹਾਲੀ, ਏ.ਸੀ.ਪੀ. ਸਕੀਮ 3-7-11-15 ਸਾਲਾ ਸਕੀਮ ਦੀ ਬਹਾਲੀ ਦੀ ਬਾਰੇ ਵਿਚਾਰ ਚਰਚਾ ਹੋਈ।

ਆਪਣੇ ਬੱਚਿਆਂ ਦਾ ਕਰ ਲਓ ਬਚਾਅ, ਹਰ 8 ਮਿੰਟ ਬਾਅਦ ਹੋ ਰਹੀ ਵਾਰਦਾਤ | D5 Channel Punjabi

ਪੁਰਾਣੀ ਪੈਨਸ਼ਨ ਤੇ ਕੱਚੇ ਕਾਮਿਆਂ ਨੂੰ ਰੇਗੂਲਰ ਕਰਨ ਸਮੇਤ ਉਪਰੋਕਤ ਮੰਗਾਂ ਸੰਬੰਧੀ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਕਿਹਾ ਕਿ ਕੱਚੇ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲੀ ਪ੍ਰਤੀ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜਲਦ ਹੀ ਛੇਵੇਂ ਪੇਅ ਕਮਿਸ਼ਨ ਦੀ ਦੂਜੀ ਰਿਪੋਰਟ ਜਾਰੀ ਹੋਣ ਜਾ ਰਹੀ ਹੈ ਤੇ ਭੱਤਿਆਂ ਤੇ ਏ.ਸੀ.ਪੀ. ਬਾਰੇ ਇਸ ਰਿਪੋਰਟ ਦੇ ਅਧਾਰ ‘ਤੇ ਫੈਸਲਾ ਲਿਆ ਜਾਵੇਗਾ।

Bishnoi Call Recording Leak : Bishnoi ਤੇ Goldy Brar ਦੀਆਂ ਗੁਪਤ ਗੱਲਾਂ, ਨਵੀਂ Call Recording Viral

ਰਾਜਪਾਲ ਖਨੌਰੀ,ਕਰਮਜੀਤ ਬਮਾਲ, ਕਮਲ ਠਾਕੁਰ ਤੇ ਰੇਸ਼ਮ ਸਿੰਘ ਬਠਿੰਡਾ ਨੇ ਦੱਸਿਆ ਕਿ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, 180 ਈ.ਟੀ.ਟੀ. ਅਧਿਆਪਕਾਂ ‘ਤੇ ਜਬਰੀ ਥੋਪੇ ਕੇਂਦਰੀ ਪੇਅ ਸਕੇਲਾਂ,8886 ਤੇ 5178 ਅਧਿਆਪਕਾਂ ਦੇ ਤਨਖ਼ਾਹ ਬਕਾਏ ਜਾਰੀ ਕਰਨ,ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਦੇ ਲਾਭ ਦਿੰਦੇ ਹੋਏ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ, 17.07.2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਕੇਂਦਰੀ ਪੇਅ ਸਕੇਲ ਰੱਦ ਕਰਕੇ ਪੰਜਾਬ ਦੇ ਪੇਅ ਸਕੇਲ ਲਾਗੂ ਕਰਨ ਦੀ ਮੰਗ ‘ਤੇ ਵਿੱਤ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਮਸਲੇ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਅੰਤਰਪਾਲ ਗੁਰੂ,ਸ਼ਾਮ ਕੁਮਾਰ ਪਾਤੜਾਂ,ਸੋਹਣ ਸਿੰਘ ਬਰਨਾਲਾ,ਦੇਵੀ ਲਾਲ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button