Breaking NewsD5 specialNewsPoliticsPunjab

ਪਟਿਆਲਾ ਦੇ ਫੋਟੋਜਰਨਲਿਸਟ ਨੇ ਕੋਰੋਨਾ ਤੋਂ ਹਾਰੀ ਜੰਗ

ਪਟਿਆਲਾ : ਪੱਤਰਕਾਰ ਭਾਈਚਾਰੇ ‘ਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਪਟਿਆਲਾ ਦੇ ਇਕ ਨੌਜਵਾਨ ਫੋਟੋਜਰਨਲਿਸਟ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। 27 ਸਾਲਾ ਜੈਦੀਪ ਸਿੰਘ ਪਹਿਲਾਂ ਦੈਨਿਕ ਭਾਸਕਰ ਤੇ ਦੈਨਿਕ ਸਵੇਰਾ ਗਰੁੱਪ ਨਾਲ ਕੰਮ ਕਰ ਰਿਹਾ ਸੀ। ਉਹ ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਸੀ ਪਰ ਬੀਤੀ ਦੇਰ ਸ਼ਾਮ ਉਸਦੀ ਮੌਤ ਹੋ ਗਈ।

ਹੁਣ ਆਇਆ ਜ਼ਹਿਰੀਲੀ ਸ਼ਰਾਬ ਦਾ ਵੱਡਾ ਸੱਚ,ਫੇਰ ਪੱਤਰਕਾਰ ਨੇ ਵੀ ਦਿਖਾਈ ਪੂਰੀ ਫੁਰਤੀ

ਰਿਪੋਰਟਾਂ ਮੁਤਾਬਕ ਉਸਨੂੰ 17 ਅਗਸਤ ਨੂੰ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਸੀ ਤੇ 19 ਅਗਸਤ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਸ਼ਿਫਟ ਕੀਤਾ ਗਿਆ ਜਿਥੇ 20 ਅਗਸਤ ਨੂੰ ਉਸਨੂੰ ਵੈਂਟੀਲੇਟਰ ‘ਤੇ ਕਰ ਦਿੱਤਾ ਗਿਆ ਬੀਤੀ ਦੇਰ ਸ਼ਾਮ ਉਸਦੀ ਮੌਤ ਹੋ ਗਈ। ਉਸਦੀ ਮੌਤ ਨਾਲ ਪੱਤਰਕਾਰ ਭਾਈਚਾਰੇ ਵਿਚ ਸ਼ੋਕ ਦੀ ਲਹਿਰ ਦੌੜ ਗਈ ਤੇ ਪੱਤਰਕਾਰਾਂ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਪਰਮਾਤਮਾ ਅੱਗੇ ਵਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਣ ਦੀ ਅਪੀਲ ਕੀਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button