Breaking NewsD5 specialEntertainmentNews

ਸੜਕ ਕਿਨਾਰੇ ਪਰਾਂਠੇ ਵੇਚਣ ਵਾਲੀ ਬਜ਼ੁਰਗ ਮਹਿਲਾ ਦੇ ਦੀਵਾਨੇ ਹੋਏ ਦਿਲਜੀਤ ਦੋਸਾਂਝ

ਜਲੰਧਰ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ ਫਗਵਾੜਾ ਗੇਟ ਦੇ ਕੋਲ ਬੈਠਦੇ ਹਨ ਬੀਜੀ। ਮੇਰੇ ਪਰਾਂਠੇ ਤਾਂ ਪੱਕੇ ਜਦੋਂ ਮੈਂ ਜਲੰਧਰ ਗਿਆ। ਤੁਸੀਂ ਵੀ ਜ਼ਰੂਰ ਜਾਣਾ। ਰੱਬ ਦੀ ਰਜਾ ‘ਚ ਰਹਿ ਕੇ ਹੱਸਣਾ ਕਿਸੇ – ਕਿਸੇ ਨੂੰ ਹੀ ਆਉਂਦਾ ਹੈ। ਰਿਸਪੈਕਟ।

ਅਕਾਲੀ ਆਗੂ ਨੇ ਘੇਰ ਲਿਆ ਕੈਪਟਨ ਦਾ ਮੰਤਰੀ!ਫਿਰ ਲਾਤੀ ਸਵਾਲਾਂ ਦੀ ਝੜੀ ! ਨਾਲ ਖੜ੍ਹੇ ਬੰਦੇ ਵੀ ਰਹਿ ਗਏ ਹੱਕੇ-ਬੱਕੇ !

ਵੀਡੀਓ ‘ਚ ਇੱਕ ਬਜ਼ੁਰਗ ਮਹਿਲਾ ਨਜ਼ਰ ਆ ਰਹੀ ਹੈ, ਜੋ ਸੜਕ ਕਿਨਾਰੇ ਖਾਣਾ ਵੇਚਣ ਦਾ ਕੰਮ ਕਰਦੀ ਹੈ। ਦੱਸ ਦਈਏ ਕਿ ਇਸਦੀ ਕਹਾਣੀ ਨੂੰ ਦਿਲਜੀਤ ਦੋਸਾਂਝ ਨੇ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਲੋਕ ਵੱਡੇ – ਵੱਡੇ ਹੋਟਲਾਂ ‘ਚ ਹਜ਼ਾਰਾਂ ਰੁਪਏ ਦਾ ਖਾਣਾ ਖਾ ਕੇ ਆਉਂਦੇ ਹਨ। 500 – 700 ਤਾਂ ਮਾਮੂਲੀ ਗੱਲ ਹੈ।

ਸਾਡੇ ਕੋਲ ਰੋਟੀ ਵੀ ਸਸਤੀ, ਦਾਲ-ਸਬਜ਼ੀ ਵੀ ਸਸਤੀ, ਪਰਾਂਠੇ ਵੀ ਸਸਤੇ। ਉਸ ਮਹਿਲਾ ਦਾ ਕਹਿਣਾ ਹੈ ਕਿ ਮੇਰਾ ਪਤੀ ਨਹੀਂ ਹੈ। ਮੈਂ ਇਸ ਕਮਾਈ ਦੇ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਹੈ। ਮੈਨੂੰ ਇਹ ਕੰਮ ਕਰਦੇ ਕਾਫ਼ੀ ਸਾਲ ਹੋ ਗਏ ਹਨ। ਜਦੋਂ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਪੁੱਛਿਆ ਕਿ ਤੁਸੀ ਖੁਸ਼ ਹੋ? ਤਾਂ ਉਹ ਕਹਿੰਦੀ ਹੈ ਕੀ ਕਰੀਏ ਹੁਣ ਇਹ ਕੰਮ ਕਰਨਾ ਹੀ ਪੈਣਾ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਹੁਣ ਮੇਰਾ ਇਹ ਕੰਮ ਕਾਫ਼ੀ ਮਰ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button