Breaking NewsD5 specialIndiaNewsPoliticsPunjab

ਸ੍ਰੀ ਹਰਿਮੰਦਰ ਸਾਹਿਬ ਤੋਂ ਸਾਰੇ ਗੁਰਦੁਆਰਿਆਂ ਲਈ ਆਦੇਸ਼ ਜਾਰੀ, ਦਰਬਾਰ ਸਾਹਿਬ ਬੰਦ ਕਰਨ ਦੇ ਸਵਾਲ ‘ਤੇ ਜਵਾਬ ਸੁਣੋ

ਅੰਮ੍ਰਿਤਸਰ : ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਅਤੇ ਸ਼੍ਰੀ ਹਰਮੰਦਿਰ ਸਾਹਿਬ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਅੱਜ ਅੰਮ੍ਰਿਤਸਰ ਪ੍ਰਸ਼ਾਸ਼ਨ ਨੇ ਐਸਜੀਪੀਸੀ ਦੇ ਅਧਿਕਾਰੀਆਂ ਮੀਟਿੰਗ ਕੀਤੀ। ਜਿਸ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਸਿਵਲ ਸਰਜਨ ਵੀ ਮੌਜੂਦ ਰਹੇ। ਡੀਸੀ ਅੰਮ੍ਰਿਤਸਰ ਨੇ ਦੱਸਿਆ ਕਿ ਕੋਰੋਨਾ ਦਾ ਕਹਿਰ ਕਾਫ਼ੀ ਵੱਡੇ ਪੱਧਰ ‘ਤੇ ਫੈਲ ਚੁੱਕਿਆ ਹੈ ਅਤੇ ਸ਼੍ਰੀ ਹਰਮੰਦਿਰ ਸਾਹਿਬ ਵਿੱਚ ਕਾਫ਼ੀ ਗਿਣਤੀ ‘ਚ ਆਉਂਦੇ ਸ਼ਰਧਾਲੂਆਂ ਦੇ ਚੱਲਦਿਆਂ ਅੰਮ੍ਰਿਤਸਰ ਪ੍ਰਸ਼ਾਸ਼ਨ ਅਤੇ ਐਸਜੀਪੀਸੀ ਮਿਲ ਕੇ ਸ਼੍ਰੀ ਹਰਮੰਦਿਰ ਸਾਹਿਬ ਦੇ ਬਾਹਰ ਮੈਡੀਕਲ ਟੀਮਾਂ ਤੈਨਾਤ ਕਰਨਗੇ।

ਸ੍ਰੀ ਹਰਿਮੰਦਰ ਸਾਹਿਬ ਤੋਂ ਸਾਰੇ ਗੁਰਦੁਆਰਿਆਂ ਲਈ ਆਦੇਸ਼ ਜਾਰੀ, ਦਰਬਾਰ ਸਾਹਿਬ ਬੰਦ ਕਰਨ ਦੇ ਸਵਾਲ ‘ਤੇ ਜਵਾਬ ਸੁਣੋ

ਜਿਸ ‘ ਚ ਡਾਕਟਰਾਂ ਦੀ ਟੀਮ ਇਹ ਤੈਅ ਕਰੇਗੀ ਕਿ ਕਿਸਦੀ ਸਕਰੀਨਿੰਗ ਕਰਨੀ ਹੈ ਅਤੇ ਜੇਕਰ ਕਿਸੇ ‘ਚ ਕੁੱਝ ਲੱਛਣ ਪਾਏ ਜਾਂਦੇ ਹਨ ਤਾਂ ਉਸਨੂੰ ਤੁਰੰਤ ਆਈਸ਼ੋਲੇਸ਼ਨ ਵਾਰਡ ਵਿੱਚ ਸ਼ਿਫਟ ਕੀਤਾ ਜਾਵੇਗਾ। ਇਸਦੇ ਲਈ ਐਸਜੀਪੀਸੀ ਸ਼੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਆਈਸ਼ੋਲੇਸ਼ਨ ਵਾਰਡ ਬਣਾ ਰਹੀ ਹੈ ਅਤੇ ਮਰੀਜ਼ ਨੂੰ ਹਸਪਤਾਲ ਭੇਜਣ ਲਈ 24 ਘੰਟੇ ਇੱਕ ਐਬੁਲੈਂਸ ਸ਼੍ਰੀ ਹਰਮੰਦਿਰ ਸਾਹਿਬ ਦੇ ਬਾਹਰ ਰਹੇਗੀ।

ਕਾਂਗਰਸੀ MLA ਤੇ ਵਲਟੋਹਾ ਆਹਮੋ-ਸਾਹਮਣੇ ਸ਼ਰੇਆਮ ਹੋਈ ਤੂੰ-ਤੂੰ, ਮੈਂ-ਮੈਂ, ਇੱਕ-ਦੂਜੇ ਨੂੰ ਸੁਣਾਈਆਂ ਖਰੀਆਂ-ਖਰੀਆਂ

ਉਥੁ ਹੀ ਐਸਜੀਪੀਸੀ ਦੇ ਉਪ ਪ੍ਰਧਾਨ ਰਾਜਿੰਦਰ ਸਿੰਘ ਮੇਹਤਾ ਦਾ ਕਹਿਣਾ ਹੈ ਕਿ ਕੈਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਐਸਜੀਪੀਸੀ ਹੁਣ ਮਿਲ ਕੇ ਮੈਡੀਕਲ ਟੀਮਾਂ ਤੈਨਾਤ ਕਰਨਗੇ, ਕਿਹਾ ਕਿ ਅੇਸਜੀਪੀਸੀ ਦੁਆਰਾ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕੈਰੋਨਾ ਦੇ ਕਾਰਨ ਅੰਤਰਰਾਸ਼ਟਰੀ ਫਲਾਇਟ ਬੰਦ ਹੋਣ ਦੇ ਕਾਰਨ ਅਤੇ ਦੇਸ਼ ‘ਚ ਵੀ ਇਸਦੇ ਕੁਝ ਅਸਰ ਦੇ ਕਾਰਨ ਸ਼੍ਰੀ ਹਰਮੰਦਿਰ ਸਾਹਿਬ ਸ਼ਰਧਾਲੂਆਂ ਦਾ ਆਉਣਾ ਘੱਟ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button