NewsBreaking NewsPunjab

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ‘Tik tok’ ਬਣਾਉਣ ਵਾਲੀਆਂ ਕੁੜੀਆਂ ਨੇ ਮੰਗੀ ਮੁਆਫੀ

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਰਸਤੇ ‘ਚ ਟਿਕ – ਟਾਕ ਬਣਾਉਣ ਵਾਲੀਆਂ ਲੜਕੀਆਂ ਨੇ ਹੋਰ ਵੀਡੀਓ ਜਾਰੀ ਕਰਕੇ ਆਪਣੀ ਇਸ ਹਰਕਤ ਲਈ ਮਾਫੀ ਮੰਗੀ ਹੈ। ਇੰਨਾ ਹੀ ਨਹੀਂ ਕੁੜੀਆਂ ਨੇ ਪੁਰਾਣਾ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਡਿਲੀਟ ਕਰ ਦਿੱਤਾ ਹੈ। ਹੁਣ ਇਨ੍ਹਾਂ ਕੁੜੀਆਂ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀਆਂ ਸਨ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਾਲੀ ਵੀਡੀਓ ਡਿਲੀਟ ਕਰ ਦਿੱਤੀ ਹੈ।

e76a5d464695d9dac9f36548d729a62245c07738 rs img preview

ਦਰਅਸਲ ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਇਸ ਤੋਂ ਪਹਿਲਾਂ ਇਕ ਲੜਕੀ ਵੱਲੋਂ ਟਿਕ ਟੋਕ ਵੀਡੀਓ ਬਣਾਈ ਗਈ ਸੀ। ਜਿਸ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ। ਜ਼ਿਕਰਯੋਗ ਹੈ ਕਿ ਇਹ ਵੀਡੀਉ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦਾ ਪ੍ਰਬੰਧ ਦੇਖਣ ਲਈ ਬਣਾਏ ਦਫ਼ਤਰ ਕਮਰਾ ਨੰਬਰ 56 ਦੇ ਐਨ ਸਾਹਮਣੇ ਬਣਾਈ ਗਈ ਸੀ, ਜਿਥੇ ਪਰਿਕਰਮਾ ਇੰਚਾਰਜ, ਮੈਨੇਜਰ ਪਰਿਕਰਮਾ ਆਦਿ ਬੈਠੇ ਹੁੰਦੇ ਹਨ।

Read Also ਮਦਰਾਸ ਹਾਈ ਕੋਰਟ ਦਾ ਮੋਦੀ ਸਰਕਾਰ ਨੂੰ ਨਿਰਦੇਸ਼, Tik Tok app ਤੇ ਲਾਓ ਬੈਨ

ਘੰਟਾ ਘਰ ਬਾਹੀ ਤੋਂ ਹੇਠਾਂ ਉਤਰਦੇ ਹੀ ਬਣੀ ਇਸ ਵੀਡੀਉ ਵਿਚ ਤਿੰਨ ਲੜਕੀਆਂ ਪੰਜਾਬੀ ਗੀਤ ‘ਜਦੋਂ ਨਿਕਲੇ ਪਟੌਲਾ ਬਣ ਕੇ ਮਿੱਤਰਾਂ ਦੀ ਜਾਣ ਤੇ ਬਣੇ’ ‘ਤੇ ਪਰੀਕਰਮਾ ਵਿਚ ਹੀ ਕੈਟਵਾਕ ਕਰਦੀਆਂ ਨਜ਼ਰ ਆਉਂਦੀਆਂ ਹਨ। ਅਜਿਹੇ ਵੀਡੀਓਜ਼ ਦੇ ਵਾਰ ਵਾਰ ਬਣਾਏ ਜਾਣ ‘ਤੇ ਸਿੱਖਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਣਗਹਿਲੀ ਵਰਤੀ ਜਾ ਰਹੀ ਹੈ ਪਰ ਇਸ ਸਭ ਦੇ ਚਲਦਿਆਂ ਇੱਕ ਪਹਿਲੂ ਹੋਰ ਵੀ ਦੇਖਣ ਨੂੰ ਮਿਲਦਾ ਹੈ।

g9amqamsu4fii8tsds00bfdif4 20190405111557.Medi

ਦਰਅਸਲ ਟਿਕ-ਟੋਕ ਇੱਕ ਅਜਿਹੀ ਐਪ ਹੈ ਜੋ ਆਪਣੇ users ਨੂੰ ਤਰ੍ਹਾਂ ਤਰ੍ਹਾਂ ਦੇ ਇਨਾਮ ਦਿੰਦੀ ਹੈ। ਇਨਾਮ ਪਾਉਣ ਦੇ ਲਾਲਚ ਵਿਚ ਲੋਕਾਂ ਵੱਲੋਂ ਆਪਣੇ follower ਅਤੇ likes ਵਧਾਉਣ ਲਈ ਕਈ ਵਾਰ ਤਾ ਹੱਦ ਪਾਰ ਕਰ ਦਿੱਤੀ ਜਾਂਦੀ ਹਨ ਅਤੇ ਧਾਰਮਿਕ ਸਥਾਨ ‘ਤੇ ਬਣਨ ਵਾਲੇ ਵੀਡੀਓ ਵੀ ਉਸੇ ਹੱਦ ਦਾ ਨਤੀਜਾ ਹਨ। ਕਿਉਂਕਿ ਅਜਿਹਾ ਕਰ ਟਿਕ ਟੋਕ ਬਣਾਉਣ ਵਾਲੇ ਲੋਕ ਚਰਚਾ ਵਿਚ ਆ ਜਾਂਦੇ ਹਨ ਅਤੇ ਉਨ੍ਹਾਂ ਦੇ likes , ਕੰਮੈਂਟ ਤੇ followers ਦੀ ਗਿਣਤੀ ਬਹੁਤ ਜਲਦੀ ਵੱਧ ਜਾਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button