Breaking NewsD5 specialNewsPress ReleasePunjab

ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਾਂਝੀ ਤੇ ਸਪਸ਼ਟ ਮੁਆਫੀ ਮੰਗਣ ਕਾਂਗਰਸ ਪਾਰਟੀ ਤੇ ਆਪ ਸਰਕਾਰ : ਅਕਾਲੀ ਦਲ

ਅਕਾਲੀ ਦਲ ਪੰਥਕ ਆਗੂਆਂ ਦਾ ਅਕਸ ਖਰਾਬ ਕਰਨ ਲਈ ਸਾਜ਼ਿਸ਼ ਰਚਣ ਲਈ ਆਪ ਤੇ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਲਈ ਕਾਨੂੰਨੀ ਵਿਕਲਪ ਵਿਚਾਰ ਰਿਹੈ

ਕਿਹਾ ਕਿ ਸਾਡੇ ਵਿਰੋਧੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਟਕਰਾਅ ਦਾ ਬਜ਼ਰ ਪਾਪ ਕੀਤਾ

ਬੇਅਦਬੀ ਦੀ ਸਾਜ਼ਿਸ਼ ਸਿੱਖਾਂ ਨੂੰ ਆਗੂ ਵਿਹੂਣੇ ਬਣਾਉਣ ਲਈ ਰਚੀ ਗਈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਤੇ ਉਹਨਾਂ ਦੀਆਂ ਸਰਕਾਰਾਂ ਤੇ ਮੁੱਖ ਮੰਤਰੀਆਂ ਦੇ ਨਾਲ ਨਾਲ ਅਖੌਤੀ ਪੰਥਕ ਜਥੇਬੰਦੀਆਂ ਨੁੰ ਆਖਿਆ ਕਿ ਉਹ ਬੇਅਦਬੀ ਦੇ ਮਾਮਲੇ ’ਤੇ ਬੋਲੇ ਕੋਰੇ ਝੂਠ ਬੋਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਕੀਤੇ ਬੱਜਰ ਪਾਪ ਲਈ ਸਾਂਝੀ ਤੇ ਸਪਸ਼ਟ ਮੁਆਫੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸੀਸ ਝੁਕਾ ਕੇ ਮੰਗਣ।

ਅਕਾਲੀ ਦਲ ’ਚ ਉੱਠੀ ਬਗਾਵਤ, ਸੁਖਬੀਰ ਬਾਦਲ ਦੀ ਪ੍ਰਧਾਨਗੀ ਖਤਰੇ ’ਚ! ਹੋਵੇਗਾ ਫੇਰਬਦਲ?|D5 Channel Punjabi

ਅੱਜ ਦੁਪਹਿਰ ਇਥੇ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਸ੍ਰੀ ਐਚ ਐਸ ਬੈਂਸ ਤੇ ਸ੍ਰੀ ਹਰੀਸ਼ ਰਾਏ ਢਾਂਡਾ ਜਿਹਨਾਂ ਦੇ ਨਾਲ ਸਰਦਾਰ ਚਰਨਜੀਤ ਸਿੰਘ ਬਰਾੜ ਵੀ ਮੌਜੂਦ ਸਨ, ਨੇ ਕਿਹਾ ਕਿ ਤਿੰਨ ਸਰਕਾਰਾਂ, ਚਾਰ ਬਦਲਾਖੋਰ ਮੁੱਖ ਮੰਤਰੀ, ਤਿੰਨ ਵਿਸ਼ੇਸ਼ ਜਾਂਚ ਟੀਮ ਯਾਨੀ ਐਸ ਆਈ ਟੀਜ਼ ਅਤੇ ਕਈ ਅਖੌਤੀ ਧਾਰਮਿਕ ਜਥੇਬੰਦੀਆਂ ਤੇ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਸੁਖਜਿੰਦਰ ਸਿੰਘ ਰੰਧਾਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗੇ ਕਈ ਸਿਆਸਤਦਾਨਾਂ ਨੇ ਸਿੱਖ ਵਿਰੋਧੀ ਸਾਜ਼ਿਸ਼ ਲਈ ਦਿਨ ਰਾਤ ਕੰਮ ਕੀਤਾ ਪਰ ਸਾਡੇ ਮਹਾਨ ਗੁਰੂ ਸਾਹਿਬ ਨੇ ਉਹਨਾਂ ਦਾ ਝੂਠ ਬੇਨਕਾਰ ਕਰ ਦਿੱਤਾ ਅਤੇ ਸਾਡੇ ਸੱਚ ਨੂੰ ਸਹੀ ਠਹਿਰਾਇਆ ਹੈ।

Punjab Bulletin : (08-07-2022) ਅੱਜ ਦੀਆਂ ਮੁੱਖ ਖ਼ਬਰਾਂ | D5 Channel Punjabi

ਅਕਾਲੀ ਆਗੂਆਂ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਜਿਸਦੀ ਕਾਂਗਰਸ ਤੇ ਆਮ ਆਦਮੀ ਪਾਰਟੀ ਪ੍ਰਤੀਨਿਧਤਾ ਕਰਦੀਆਂ ਹਨ, ਨੇ ਸੀ ਗੁਰੂ ਗ੍ਰੰਥ ਸਾਹਿਬ ਨਾਲ ਟਕਰਾਅ ਕਰਨ ਦਾ ਸਭ ਤੋਂ ਵੱਡਾ ਬਜ਼ਰ ਗੁਨਾਹ ਤੇ ਪਾਪ ਕਮਾਇਆ ਹੈ ਤੇ ਸ਼ਬਦ ਗੁਰੂ ਦੇ ਨਾਂ ’ਤੇ ਕੋਰੇ ਝੂਠੇ ਬੋਲੇ ਹਨ। ਉਹਨਾਂ ਕਿਹਾ ਕਿ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇਹਨਾਂ ਸਿੱਖ ਵਿਰੋਧੀ ਸਾਜ਼ਿਸ਼ਕਾਰਾਂ ਵੱਲੋਂ ਕੀਤੇ ਬਜ਼ਰ ਪਾਪ ਲਈ ਇਹਨਾਂ ਨੁੰ ਮੁਆਫੀ ਦੇ ਸਕਦਾ ਹੈ। ਉਹਨਾਂ ਕਿਹਾ ਕਿ ਲੜਾਈ ਹਮੇਸ਼ਾ ਪ੍ਰਤੀਕ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਪਾਸੇ ਤੇ ਸ਼ਰਮਨਾਕ ਤੇ ਬੇਅਦਬੀ ਵਾਲੇ ਝੂਠ ਦੂਜੇ ਵਿਚਾਲੇ ਸੀ, ਜਿਸ ਵਿਚ ਇਹਨਾਂ ਪਾਰਟੀਆਂ ਤੇ ਇਹਨਾਂ ਦੀਆਂ ਸਰਕਾਰਾਂ ਦੇ ਨਾਲ ਨਾਲ ਅਖੌਤੀ ਪੰਥਕ ਆਗੂਆਂ ਨੇ 7 ਸਾਲਾਂ ਤੱਕ ਕੁਫਰ ਤੋਲਿਆ।

Bandi Singh News : Bapu Surat Singh Khalsa ਦਾ ਸਿੱਖ ਕੌਮ ਨੂੰ ਸੁਨੇਹਾ, ਬੰਦੀ ਸਿੰਘਾਂ ਲਈ ਕੀਤਾ ਨਵਾਂ ਐਲਾਨ

ਇਹਨਾਂ ਆਗੂਆਂ ਨੇ ਕਿਹਾ ਕਿ ਸਭ ਤੋਂ ਵੱਡੇ ਪੰਥਕ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਅਕਾਲੀ ਲੀਡਰਸ਼ਿਪ, ਅਹੁਦੇਦਾਰਾਂ, ਵਰਕਰਾਂ ਤੇ ਸਮੁੱਚੇ ਸਿੱਖ ਜਗਤ ਨੇ ਜੋ ਪੀੜਾ ਪਿਛਲੇ 7 ਸਾਲਾਂ ਵਿਚ ਝੱਲੀ, ਉਸਨੁੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕੁਝ ਪੰਥ ਵਿਰੋਧੀ ਮਾੜੇ ਸਾਜ਼ਿਸ਼ਕਾਰਾਂ ਨੂੰ ਵੀ ਕੁਝ ਸਮੇਂ ਲਈ ਮੌਕਾ ਮਿਲ ਗਿਆ ਸੀ ਤੇ ਉਹਨਾਂ ਹਰ ਇਕ ਸਿੱਖ ਨੂੰ ਦੂਜੇ ਸਿੱਖ ’ਤੇ ਸ਼ੱਕ ਕਰਨ ਲਗਾ ਦਿੱਤਾ ਸੀ। ਉਹਨਾਂ ਕਿਹਾ ਕਿ ਪਰ ਅਸੀਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਵਿਸ਼ਵਾਸ ਕੀਤਾ ਤੇ ਅਖੀਰ ਸੱਚ ਦੀ ਜਿੱਤ ਹੋਈ ਹੈ।

Japan PM Shot : PM Shinzo Abe ਦੀ ਹੋਈ ਮੌਤ, Hospital ’ਚ ਤੋੜਿਆ ਦਮ | D5 Channel Punjabi

ਇਹ ਆਗੂ ਬੇਅਦਬੀ ਦੇ ਮਾਮਲੇ ਵਿਚ ਐਸ ਆਈ ਟੀ ਦੀ ਰਿਪੋਰਟ ’ਤੇ ਟਿੱਪਣੀ ਕਰ ਰਹੇ ਸਨ ਤੇ ਇਹਨਾਂ ਕਿਹਾ ਕਿ ਆਮ ਆਦਮੀ ਪਾਰਟੀ, ਕਾਂਗਰਸ ਤੇ ਹੋਰ ਪੰਥ ਵਿਰੋਧੀ ਤੇ ਅਖੌਤੀ ਜਥੇਬੰਦੀਆਂ ਤੇ ਸਿਆਸਤਦਾਨਾਂ ਦਾ ਝੂਠ ਤੇ ਮਾੜਾ ਪ੍ਰਾਪੇਗੰਡਾ ਬੇਨਕਾਬ ਹੋ ਗਿਆ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੇਤ ਸਿੱਖ ਆਗੂਆਂ ਨੂੰ ਬਦਨਾਮ ਕਰਨ ’ਤੇ ਲੱਗੇ ਸਨ।ਅਕਾਲੀ ਆਗੂਆਂ ਨੇ ਕਿਹਾ ਕਿ ਇਸ ਸਾਜ਼ਿਸ਼ ਦਾ ਮਨੋਰਥ ਖਾਲਸਾ ਪੰਥ ਨੁੰ ਆਗੂ ਵਿਹੂਣੇ ਬਣਾਉਣਾ ਅਤੇ ਸਿੱਖਾਂ ਨੁੰ ਇਕ ਦੂਜੇ ਨਾਲ ਲੜਾ ਕੇ ਕੌਮ ਵਿਚ ਖਾਨਾਜੰਗੀ ਸ਼ੁਰੂ ਕਰਵਾਉਣਾ ਸੀ।

Sonia ਤੇ Rahul Gandhi ਤੋਂ ਅੱਕੇ ਲੀਡਰ ਨੇ ਚੁੱਕਿਆ ਵੱਡਾ ਕਦਮ, ਹਿੱਲੀ ਪੂਰੀ ਕਾਂਗਰਸ ਪਾਰਟੀ | D5 Channel Punjabi

ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਸ੍ਰੀ ਢਾਂਡਾ ਨੇ ਕਿਹਾ ਕਿ ਪਾਰਟੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਦੇ ਵਿਕਲਪ ’ਤੇ ਵਿਚਾਰ ਕਰ ਰਹੀ ਹੈ ਜਿਹਨਾਂ ਨੇ 2015 ਦੀਆਂ ਬੇਅਦਬੀ ਦੀਟਾਂ ਘਟਨਾਵਾਂ ’ਤੇ ਰਾਜਨੀਤੀ ਕੀਤੀ ਤੇ ਬਗੈਰ ਕਿਸੇ ਸਬੂਤ ਦੇ ਅਕਾਲੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਇਆ। ਉਹਨਾਂ ਕਿਹਾ ਕਿ ਪਾਰਟੀ ਕਾਨੂੰਨੀ ਮਾਹਿਰਾਂ ਤੋਂ ਰਾਏ ਲੈ ਕੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆਂ ਸਮੇਤ ਇਹਨਾਂ ਆਗੂਆਂ ਖਿਲਾਫ ਕੇਸ ਦਰਜ ਕਰਵਾਉੁਣ ਬਾਰੇ ਫੈਸਲਾ ਲਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button