Breaking NewsD5 specialNewsPunjab

ਇਹ ਸੀਸੀਟੀਵੀ ਤਸਵੀਰਾਂ ਤੁਹਾਨੂੰ ਪ੍ਰੇਸ਼ਾਨ ਕਰ ਸਕਦੀਆਂ ਨੇ, ਦੇਖੋ ਦੁਕਾਨ ‘ਤੇ ਬੈਠੇ ਬੈਠੇ ਬੰਦੇ ਨਾਲ ਕੀ ਵਾਪਰ ਗਿਆ ਭਾਣਾ (ਵੀਡੀਓ)

ਜਲੰਧਰ : ਸੀਸੀਟੀਵੀ ‘ਚ ਕੈਦ ਇਹ ਤਸਵੀਰਾਂ ਜਲੰਧਰ ਦੇ ਬਸਤੀ ਬਾਵਾ ਖੇਲ ਅੱਡੇ ਦੀਆਂ ਹਨ। ਜਿਥੇ ਏ. ਵੀ. ਜਿਊਲਰਜ਼ ਦੀ ਦੁਕਾਨ ‘ਚ ਇੱਕ ਪੱਗੜੀਧਾਰੀ ਵਿਅਕਤੀ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਦ ਹੋ ਗਈਆਂ, ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਕ ਪੱਗੜੀਧਾਰੀ ਵਿਅਕਤੀ ਜਿਸ ਦੇ ਮੂੰਹ ‘ਤੇ ਰੁਮਾਲ ਬੰਨਿਆ ਹੋਇਆ ਹੈ ਤੇ ਹੱਥ ਵਿੱਚ ਦਾਤ ਫੜਿਆ ਹੋਇਆ ਹੈ। ਜੋ ਕਿ ਦੁਕਾਨ ਮਾਲਕ ‘ਤੇ ਮੁੱਕੇ ਕਸੁੰਨ ਦੇ ਨਾਲ ਨਾਲ ਦਾਤ ਨਾਲ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਜਿਸ ਤੋਂ ਬਾਅਦ ਦੁਕਾਨ ਜਿਵੇਂ ਹੀ ਉਸ ਨੂੰ ਕੁਝ ਕਹਿੰਦਾ ਹੈ ਤਾਂ ਨੌਜਵਾਨ ਉਸ ‘ਤੇ ਹੋਰ ਤੇਜ਼ੀ ਨਾਲ ਦਾਤ ਮਾਰਨੇ ਸ਼ੁਰੂ ਕਰ ਦਿੰਦਾ ਹੈ।

Read Also ਲੜਕੀ ਨੂੰ ਅਗਵਾ ਕਰਨ ਵਾਲਾ ਨੌਜਵਾਨ ਸੀਸੀਟੀਵੀ ‘ਚ ਹੋਇਆ ਕੈਦ

ਦੁਕਾਨ ਮਾਲਕ ਅਜੇ ਗੋਗਣਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ‘ਤੇ ਬੈਠੇ ਸਨ ਕਿ ਇੰਨੇ ‘ਚ ਹੀ ਉਨ੍ਹਾਂ ਦੀ ਦੁਕਾਨ ‘ਤੇ ਇਕ ਪੱਗੜੀਧਾਰੀ ਵਿਅਕਤੀ ਆਇਆ ਅਤੇ ਉਸ ਨੇ ਹੱਥ ‘ਚ ਫੜੇ ਦਾਤ ਨਾਲ ਹਮਲਾ ਕਰ ਦਿੱਤਾ ਅਤੇ ਪੈਸੇ ਮੰਗਣ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਨੇ ਡਰ ਦੇ ਮਾਰੇ ਗੱਲੇ ਵਿਚ ਪਏ 20 ਹਜ਼ਾਰ ਦੇ ਕਰੀਬ ਰੁਪਏ ਦਿੱਤੇ, ਜਿਸ ਤੋਂ ਬਾਅਦ ਵਿਅਕਤੀ ਫਰਾਰ ਹੋ ਗਿਆ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਫਰਾਰ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਇਸ ਵਿਅਕਤੀ ਦੀ ਕਰਤੂਤ ਨੂੰ ਦੇਖ ਸਾਰੇ ਪਾਸੇ ਇਸ ਵਿਅਕਤੀ ਦੀ ਨਿੰਦਾ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button