Breaking NewsD5 specialNewsPunjabUncategorized

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ

ਅੰਮ੍ਰਤਿਸਰ : ਆਪਣੇ ਦੇਸ਼ ਦੇ ਧਾਰਮਿਕ ਸਥਾਨਾਂ ਨੂੰ ਖੋਲਣ ਲਈ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕਹਿ ਚੁੱਕੇ ਹਨ। ਭਾਰਤ ਤਾਂ ਫਿਰ ਰਿਸ਼ੀਆਂ ਮੁਨੀਆਂ ਅਤੇ ਧਾਰਮਿਕ ਦੇਸ਼ ਹੈ। ਇਸਦੇ ਲਈ ਇੱਥੇ ਵੀ ਧਾਰਮਿਕ ਸਥਾਨ ਖੋਲਣੇ ਚਾਹੀਦੇ ਹਨ।ਇਹ ਕਹਿਣਾ ਹੈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਦਰਅਸਲ ਸ੍ਰੀ ਹਰਮੰਦਿਰ ਸਾਹਿਬ ਦੇ ਚਾਰ ਚੁਫੇਰੇਂ ਹੋਈ ਨਾਕਾਬੰਦੀ ਕਾਰਨ ਸ਼ਰਧਾਲੂਆਂ ਨੂੰ ਸ੍ਰੀ ਹਰਮੰਦਿਰ ਸਾਹਿਬ ਜਾਣ ਤੋਂ ਰੋਕਣ ਦੇ ਸਵਾਲ ਦੇ ਜਵਾਬ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਵੀ ਬਿਆਨ ਆ ਚੁੱਕਾ ਹੈ ਕਿ ਧਾਰਮਿਕ ਸਥਾਨ ਮਨੁੱਖ ਲਈ ਜਰੂਰੀ ਸੇਵਾਵਾਂ ਦੇ ਵਿੱਚ ਹੀ ਆਉਂਦੇ ਹਨ।

MLA ਹੋਵੇ ਤਾਂ ਐਹੋ ਜਿਹਾ, ਲੋਕਾਂ ‘ਤੇ ਬਣੀ ਮੁਸੀਬਤ ਤਾਂ ਖੁਦ ਨਾਲੇ ‘ਚ ਵੜ ਕੀਤੀ ਸਫਾਈ, ਦੇਖੋ ਵੀਡੀਓ !

ਇਸ ਲਈ ਧਾਰਮਿਕ ਸਥਾਨਾਂ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ।ਪਾਕਿਸਤਾਨ ਵਿੱਚ ਫਸੇ ਸ਼ਰਧਾਲੂਆਂ ਤੇ ਕਿਹਾ ਕਿ ਪਾਕਿਸਤਾਨ, ਅਫ਼ਗ਼ਾਨਿਸਤਾਨ ਸਮੇਤ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਆਉਣੇ ਦੇਸ਼ ਸਰਕਾਰ ਨੂੰ ਲਿਆਉਣਾ ਚਾਹੀਦਾ ਹੈ। 6 ਜੂਨ ਨੂੰ ਅਪਰੇਸ਼ਨ ਬਲਿਊ ਸਟਾਰ ਦੀ ਬਰਸੀ ਸਮਾਗਮ ਤੇ ਕਿਹਾ ਕਿ ਅਜੇ ਭਾਰਤ ਸਰਕਾਰ ਵੱਲੋਂ ਅਗਲੇ ਲਾਕਡਾਊਨ ਦੇ ਆਦੇਸ਼ ਆਉਣੇ ਬਾਕੀ ਹਨ। ਇਸ ਕਰਕੇ ਅਗਲੇ ਲਾਕਡਾਊਨ ਲੱਗਣ ਤੋਂ ਬਾਅਦ ਹੀ ਇਸ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button