Breaking NewsD5 specialNewsSportsTop News

ਸੌਰਵ ਗਾਂਗੁਲੀ ਵੱਲੋਂ ਪੁਸ਼ਟੀ, ਭਾਰਤ-ਸ਼੍ਰੀਲੰਕਾ ਦਰਮਿਆਨ ਖੇਡਿਆ ਜਾਵੇਗਾ ਡੇ-ਨਾਈਟ ਟੈਸਟ ਮੈਚ 

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਤੇ ਸ਼੍ਰੀਲੰਕਾ ਦਰਮਿਆਨ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ ਡੇ-ਨਾਈਟ ਟੈਸਟ ਮੈਚ ਖੇਡਿਆ ਜਾਵੇਗਾ। ਇਹ ਟੈਸਟ ਮੈਚ ਬੈਂਗਲੁਰੂ ‘ਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਵੈਸਟਇੰਡੀਜ਼ ਦੇ ਖ਼ਿਲਾਫ਼ ਟੀ-20 ਸੀਰੀਜ਼ ਖ਼ਤਮ ਹੋਣ ਦੇ ਬਾਅਦ ਭਾਰਤ 3 ਟੀ-20 ਤੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦੀ ਮੇਜ਼ਬਾਨੀ ਕਰੇਗਾ।

BIG News : ਬਾਦਲਾਂ ਨੂੰ ਵੱਡਾ ਝਟਕਾ, ਵੱਡੇ ਲੀਡਰ ਨੇ ਛੱਡਿਆ ਸਾਥ, ਸਿਆਸਤ ’ਚ ਘਮਾਸਾਣ | D5 Channel Punjabi

ਗਾਂਗੁਲੀ ਨੇ ਕਿਹਾ ਕਿ ਹਾਂ, ਗੁਲਾਬੀ ਗੇਂਦ ਦਾ ਟੈਸਟ ਬੈਂਗਲੁਰੂ ‘ਚ ਹੋਵੇਗਾ। ਅਸੀਂ ਅਜੇ ਤਕ ਸ਼੍ਰੀਲੰਕਾ ਸੀਰੀਜ਼ ਲਈ ਸਾਰੇ ਸਥਾਨਾਂ ‘ਤੇ ਫ਼ੈਸਲਾ ਨਹੀਂ ਕੀਤਾ ਹੈ, ਪਰ ਇਸ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਇਹ ਸਿਰਫ਼ ਤੀਜਾ ਮੌਕਾ ਹੋਵੇਗਾ ਜਦੋਂ ਭਾਰਤ ਕਿਸੇ ਡੇ-ਨਾਈਟ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। ਭਾਰਤ ਨੇ 2019 ‘ਚ ਕੋਲਕਾਤਾ ‘ਚ ਬੰਗਲਾਦੇਸ਼ ਦੇ ਖ਼ਿਲਾਫ਼ ਤੇ 2021 ‘ਚ ਅਹਿਮਦਾਬਾਦ ‘ਚ ਇੰਗਲੈਂਡ ਦੇ ਖ਼ਿਲਾਫ਼ ਡੇ-ਨਾਈਟ ਟੈਸਟ ਦੀ ਮੇਜ਼ਬਾਨੀ ਕੀਤੀ ਹੈ।

Punjab Election (Battle) : ਵੋਟਾਂ ਮੰਗਣ ਵਾਲੇ ਲੀਡਰਾਂ ਦਾ ਬੁਰਾ ਹਾਲ! ਅੱਗੇ-ਅੱਗੇ ਲੀਡਰ ਪਿੱਛੇ-ਪਿੱਛੇ ਲੋਕ!

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਦੇ ਟੈਸਟ ਟੀਮ ਕਪਤਾਨੀ ਛੱਡਣ ਦੇ ਬਾਅਦ ਭਾਰਤੀ ਟੀਮ ਸ਼੍ਰੀਲੰਕਾ ਦੇ ਖ਼ਿਲਾਫ਼ ਆਪਣੀ ਪਹਿਲੀ ਸੀਰੀਜ਼ ਖੇਡੇਗੀ। ਇਸ ਟੈਸਟ ਸੀਰੀਜ਼ ‘ਚ ਭਾਰਤ ਨਵੇਂ ਟੈਸਟ ਕਪਤਾਨ ਦੇ ਨਾਲ ਉਤਰੇਗੀ। ਹਲਾਂਕਿ ਭਾਰਤ ਨੇ ਨਵੇਂ ਟੈਸਟ ਕਪਤਨ ਦਾ ਐਲਾਨ ਨਹੀਂ ਕੀਤਾ ਹੈ। ਪਰ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਰੋਹਿਤ ਸ਼ਰਮਾ ਹੀ ਤਿੰਨੇ ਫਾਰਮੈਟ ‘ਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਰੋਹਿਤ ਸ਼ਰਮਾ ਅਜੇ ਵਨ-ਡੇ ਤੇ ਟੀ-20 ਦੇ ਕਪਤਾਨ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button