Breaking NewsbusinessIndiaNews

ਇਸ ਵਿਅਕਤੀ ਨੇ ਦਿਖਾਈ ​ਦਰਿਆਦਿਲੀ, ਦੀਵਾਲੀ ਤੇ ਦਿੱਤਾ ਬੋਨਸ, 600 ਨੂੰ ਕਾਰਾਂ, 1000 ਨੂੰ ਫਲੈਟ ਤੇ FD

ਸੂਰਤ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਤੋਂ ਪਹਿਲਾਂ ਸੂਰਤ ਦੇ ਮਸ਼ਹੂਰ ਹੀਰਾ ਕਾਰੋਬਾਰੀ ਸਾਵਜੀ ਢੋਲਕੀਆਂ ਚਰਚਾ ‘ਚ ਹਨ। ਸਾਵਜੀ ਭਾਈ ਨੇ ਇਸ ਵਾਰ ਵੀ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਖ਼ੁਸ਼ ਕਰ ਦਿੱਤਾ ਹੈ। ਉਨ੍ਹਾਂ ਆਪਣੇ ਕਰਮਚਾਰੀਆਂ ਨੂੰ 600 ਕਾਰਾਂ ਦੀਵਾਲੀ ਬੋਨਸ ਦੇ ਤੌਰ ‘ਤੇ ਦਿੱਤੀਆਂ ਹਨ। ਇਸ ਵਾਰ ਫਾਰਮ ਦੇ ਮਾਲਕ ਨੇ 1600 ਕਰਮਚਾਰੀਆਂ ਨੂੰ ਬੋਨਸ ਲਈ ਚੁਣਿਆ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਕੰਪਨੀ ਨੂੰ ਫਾਇਦਾ ਹੋਇਆ ਹੈ। ਜਿਹੜੇ ਕਰਮਚਾਰੀ ਕਾਰ ਲੈਣਾ ਚਾਹੁੰਦੇ ਸਨ ਉਨ੍ਹਾਂ ਨੂੰ ਕਾਰ ਦਿੱਤੀ ਜਾਵੇਗੀ ਤੇ ਬਾਕੀਆਂ ਨੂੰ ਫਿਕਸਡ ਡਿਪੋਜ਼ਿਟ ਅਤੇ ਫਲੈਟ ਦਿੱਤੇ ਜਾਣਗੇ।

Read Also ਦਰਿਆ ਵਿੱਚ ਜਾ ਕੇ ਸਿੱਧੂ ਨੇ ਦਿਖਾਈ ਦਰਿਆਦਿਲੀ,ਕੀਤਾ ਇਹ ਵੱਡਾ ਪੁੰਨ

ਸਾਵਜੀ ਭਾਈ ਦੀ ਸੂਰਤ ਸਮੇਤ ਦੂਸਰੇ ਦੇਸ਼ਾਂ ‘ਚ ਕ੍ਰਿਸ਼ਨ ਡਾਇਮੰਡ ਐਕਸਪੋਰਟ ਨਾਮ ਦੀ ਕੰਪਨੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੁੱਝ ਕਰਮਚਾਰੀਆਂ ਨੂੰ ਗਹਿਣੇ ਵੀ ਦਿੱਤੇ ਜਾਣਗੇ। ਢੋਲਕੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਰੋਬਾਰ ਨੂੰ ਸਫ਼ਲ ਬਣਾਉਣ ‘ਚ ਕਰਮਚਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ, ਇਸ ਲਈ ਉਨ੍ਹਾਂ ਦੇ ਕੰਮ ਨੂੰ ਨਕਾਰਿਆਂ ਨਹੀਂ ਜਾ ਸਕਦਾ। ਸਾਵਜੀ ਦੀ ਹਰੇ ਕ੍ਰਿਸ਼ਨਾ ਨਾਮਕ ਹੀਰਾ ਨਿਰਯਾਤ ਕੰਪਨੀ ਹੈ ਜਿਸ ‘ਚ ਲਗਭਗ 5500 ਕਰਮਚਾਰੀ ਕੰਮ ਕਰਦੇ ਹਨ। ਉਨ੍ਹਾਂ ਦੀ ਕੰਪਨੀ ਦਾ ਸਾਲਾਨਾ ਟਰਨਓਵਰ 6 ਹਜ਼ਾਰ ਕਰੋੜ ਰੁਪਏ ਹੈ।

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਢੋਲਕੀਆ ਆਪਣੇ ਕਰਮਚਾਰੀਆਂ ਨੂੰ ਇੰਨੇ ਮਹਿੰਗੇ ਤੋਹਫ਼ੇ ਦੇ ਰਹੇ ਹਨ। ਸਭ ਤੋਂ ਪਹਿਲਾਂ ਉਨ੍ਹਾਂ 1200 ਕਰਮਚਾਰੀਆਂ ਨੂੰ ਕਾਰ, ਫ਼ਲੈਟ ਅਤੇ ਗਹਿਣੇ ਗਿਫ਼ਟ ‘ਚ ਦਿੱਤੇ ਸਨ। ਉਸ ਤੋਂ ਬਾਅਦ 1700 ਮੁਲਾਜ਼ਮਾਂ ਨੂੰ ਕਾਰ, ਘਰ ਅਤੇ ਗਹਿਣੇ ਦੇ ਕੇ ਉਹ ਚਰਚਾ ਦਾ ਵਿਸ਼ਾ ਬਣੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button