SportsTop News

ਸੈਮੀਫਾਈਨਲ ‘ਚ ਹੋਣੀ ਹੈ ਇੰਗਲੈਂਡ ਨਾਲ ਟੀਮ ਇੰਡੀਆ ਦੀ ਟੱਕਰ

ਪਿਛਲੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਥਾਂ ਨਾ ਬਣਾ ਸਕਣ ਵਾਲੀ ਭਾਰਤੀ ਟੀਮ ਆਸਟ੍ਰੇਲੀਆ ਵਿਚ ਆਖ਼ਰੀ-ਚਾਰ ਵਿਚ ਪੁੱਜ ਗਈ ਹੈ ਤੇ ਵੀਰਵਾਰ ਨੂੰ ਉਹ ਇਸ ਟੂਰਨਾਮੈਂਟ ਦਾ ਆਪਣਾ ਸਭ ਤੋਂ ਮੁਸ਼ਕਲ ਮੈਚ ਖੇਡੇਗੀ। ਅੌਖਾ ਇਸ ਲਈ ਕਿਉਂਕਿ ਸੁਪਰ-12 ਵਿਚ ਉਸ ਦਾ ਮੁਕਾਬਲਾ ਪਾਕਿਸਤਾਨ, ਬੰਗਲਾਦੇਸ਼ ਵਰਗੀਆਂ ਏਸ਼ਿਆਈ ਟੀਮਾਂ ਤੇ ਕੁਆਲੀਫਿਕੇਸ਼ਨ ਵਿਚ ਪੁੱਜਣ ਵਾਲੀ ਜ਼ਿੰਬਾਬਵੇ ਤੇ ਨੀਦਰਲੈਂਡ ਨਾਲ ਹੋਇਆ ਜਿਸ ਵਿਚ ਰੋਹਿਤ ਦੀ ਟੀਮ ਨੇ ਜਿੱਤ ਹਾਸਲ ਕੀਤੀ।ਇਸ ਵਿਚ ਵੀ ਪਾਕਿਸਤਾਨ ਤੇ ਬੰਗਲਾਦੇਸ਼ ਵਾਲੇ ਮੈਚ ਵਿਚ ਕਿਸਮਤ ਨੇ ਟੀਮ ਇੰਡੀਆ ਦਾ ਸਾਥ ਦਿੱਤਾ। ਸਿਰਫ਼ ਦੱਖਣੀ ਅਫਰੀਕਾ ਗਰੁੱਪ-2 ਵਿਚ ਭਾਰਤ ਦੇ ਨਾਲ ਸੀ ਤੇ ਉਸ ਖ਼ਿਲਾਫ਼ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਇਸ ਵਿਸ਼ਵ ਕੱਪ ਵਿਚ ਟਰਾਫੀ ਦੇ ਦਾਅਵੇਦਾਰ ਵਜੋਂ ਪ੍ਰਵੇਸ਼ ਕਰਨ ਵਾਲੀ ਇੰਗਲਿਸ਼ ਟੀਮ ਦੇ ਸਾਹਮਣੇ ਰੋਹਿਤ ਦੀ ਟੀਮ ਨੂੰ ਸੰਭਲ ਕੇ ਰਹਿਣਾ ਪਵੇਗਾ।ਇੰਗਲਿਸ਼ ਟੀਮ ਨੇ ਅਫ਼ਗਾਨਿਸਤਾਨ ਨੂੰ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਇਸ ਤੋਂ ਬਾਅਦ ਉਸ ਨੂੰ ਆਇਰਲੈਂਡ ਖ਼ਿਲਾਫ਼ ਬਾਰਿਸ਼ ਕਾਰਨ ਡਕਵਰਥ ਲੁਇਸ ਨਿਯਮ ਦੇ ਤਹਿਤ ਪੰਜ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਖ਼ਿਲਾਫ਼ ਮੈਚ ਵੀ ਬਾਰਿਸ਼ ਕਾਰਨ ਰੱਦ ਹੋ ਗਿਆ। ਇਸ ਤੋਂ ਬਾਅਦ ਉਸ ਨੇ ਨਿਊਜ਼ੀਲੈਂਡ ਤੇ ਸ੍ਰੀਲੰਕਾ ਨੂੰ ਹਰਾ ਕੇ ਗਰੁੱਪ-1 ਵਿਚ ਦੂਜੇ ਨੰਬਰ ‘ਤੇ ਰਹਿੰਦੇ ਹੋਏ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਕੁੱਲ ਮਿਲਾ ਕੇ ਇੰਗਲੈਂਡ ਦੀ ਟੀਮ ਜਿੰਨੀ ਮਜ਼ਬੂਤ ਹੈ ਹੁਣ ਤਕ ਓਨਾ ਮਜ਼ਬੂਤ ਉਸ ਦਾ ਪ੍ਰਦਰਸ਼ਨ ਨਹੀਂ ਰਿਹਾ ਹੈ। ਇੰਗਲੈਂਡ ਨੇ ਹੁਣ ਤਕ ਜੋ ਵੀ ਮੈਚ ਖੇਡੇ ਹਨ ਉਹ ਅੌਖੀਆਂ ਪਿੱਚਾਂ ‘ਤੇ ਸਨ ਪਰ ਐਡੀਲੇਡ ਦੀ ਪਿੱਚ ਉਸ ਲਈ ਢੁੱਕਵੀਂ ਹੈ। ਉਸ ਦੇ ਬੱਲੇਬਾਜ਼ ਇੱਥੇ ਦੀ ਪਾਟਾ ਵਿਕਟ ਤੇ ਆਫ-ਲੈੱਗ ਦੀ ਛੋਟੀ ਬਾਊਂਡਰੀ ਦਾ ਇਸਤੇਮਾਲ ਕਰਨ ਤੋਂ ਨਹੀਂ ਖੁੰਝਣਗੇ।ਟੀ-20 ਵਿਸ਼ਵ ਕੱਪ ਵਿਚ ਇਹ ਦੋਵੇਂ ਟੀਮਾਂ 10 ਸਾਲ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਮੌਜੂਦਾ ਭਾਰਤੀ ਟੀਮ ਵਿਚ ਅਜਿਹੇ ਦੋ ਖਿਡਾਰੀ ਸ਼ਾਮਲ ਹਨ ਜੋ ਦੋਵਾਂ ਟੀਮਾਂ ਵਿਚਾਲੇ 2012 ਵਿਚ ਖੇਡੇ ਗਏ ਮੈਚ ਦੇ ਆਖ਼ਰੀ ਇਲੈਵਨ ਵਿਚ ਸ਼ਾਮਲ ਸਨ। 2012 ਵਿਚ ਹੋਏ ਉਸ ਮੁਕਾਬਲੇ ਵਿਚ ਭਾਰਤ ਦੀ ਕਮਾਨ ਮਹਿੰਦਰ ਸਿੰਘ ਧੋਨੀ ਤੇ ਇੰਗਲੈਂਡ ਦੀ ਕਮਾਨ ਸਟੂਅਰਟ ਬਰਾਡ ਦੇ ਹੱਥ ਵਿਚ ਸੀ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 170 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ 80 ਦੌੜਾਂ ‘ਤੇ ਹੀ ਆਲ ਆਊਟ ਹੋ ਗਈ ਸੀ। ਉਸ ਮੈਚ ਵਿਚ ਰੋਹਿਤ ਸ਼ਰਮਾ ਨੇ 33 ਗੇਂਦਾਂ ਵਿਚ ਅਜੇਤੂ 55 ਤੇ ਵਿਰਾਟ ਕੋਹਲੀ ਨੇ 32 ਗੇਂਦਾਂ ‘ਤੇ 40 ਦੌੜਾਂ ਬਣਾਈਆਂ ਸਨ। ਇਸ ਵਾਰ ਵੀ ਇਨ੍ਹਾਂ ਦੋਵਾਂ ਤੋਂ ਕਾਫੀ ਉਮੀਦ ਹੈ। ਵਿਰਾਟ ਤਾਂ ਲੈਅ ਵਿਚ ਹਨ ਪਰ ਕਪਤਾਨ ਰੋਹਿਤ ਦਾ ਦੌੜਾਂ ਬਣਾਉਣਾ ਕਾਫੀ ਜ਼ਰੂਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button