Breaking NewsD5 specialNewsPoliticsPunjab

ਸੂਬੇ ‘ਚ ਵੱਜਿਆ ਪੰਚਾਇਤੀ ਚੋਣਾਂ ਦਾ ਬਿਗੁਲ, 13276 ਪੰਚਾਇਤਾਂ ਲਈ ਪੈਣਗੀਆਂ ਵੋਟਾਂ

ਸੂਬੇ ‘ਚ ਪੰਚਾਇਤੀ ਚੋਣਾਂ ਬਿਗੁਲ ਵੱਜ ਚੁੱਕਿਆ ਤੇ ਲੋਕਾਂ ਵਲੋਂ ਆਪਣੇ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ। ਚੋਣਾਂ ਦੇ ਨਤੀਜੇ ਵੀ ਦਿਨ ਢਲਦੇ ਹੀ ਆਉਣੇ ਸ਼ੁਰੂ ਹੋ ਜਾਣਗੇ, ਲੋਕ ਆਪਣੇ ਨੁਮਾਇੰਦਿਆਂ ਨੂੰ ਜਿਤਉਣ ਲਈ 4 ਵਜੇ ਤਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਵੀ ਕਾਫੀ ਵਿਵਾਦ ਨਾਲ ਲੈ ਕੇ ਆਈਆਂ। ਇਕ ਪਾਸੇ ਜਿਥੇ ਉਮੀਦਵਾਰਾਂ ਨਾਲ ਧੱਕੇਸਾਹੀ ਦੇ ਮਾਮਲੇ ਦੇਖਣ ਨੂੰ ਮਿਲੇ ਉਥੇ ਹੀ ਦੂਜੇ ਪਾਸੇ ਕਈ ਪਿੰਡਾਂ ਚ ਸਰਬਸੰਮਤੀ ਨਾਲ ਪੰਚਾਇਤਾਂ ਨੂੰ ਚੁਣਿਆ ਗਿਆ। ਇਥੇ ਇਹ ਵੀ ਦੱਸ ਦੇਈਏ ਕਿ ਇਸ ਵਾਰ 13276 ਪੰਚਾਇਤਾਂ ਦੇ 13279 ਸਰਪੰਚ ਤੇ 83831 ਪੰਚਾਂ ਨੂੰ ਚੁਣਨ ਲਈ ਵੋਟਾਂ ਪਾਈਆਂ ਜਾਣਗੀਆਂ। ਚੋਣ ਕਮਿਸ਼ਨ ਦੇ ਵੇਰਵੇ ਅਨੁਸਾਰ ਅਨਸੂਚਿਤ ਜਾਤੀ ਲਈ 17811, ਅਨਸੂਚਿਤ ਜਾਤੀ ਇਸਤਰੀ ਲਈ 12634, ਆਮ ਵਰਗ ਇਸਤਰੀਆਂ ਲਈ 22690, ਪਛੜੀਆਂ ਸ਼੍ਰੇਣੀਆਂ ਲਈ 4381 ਅਤੇ ਆਮ ਵਰਗ ਲਈ 26315 ਸੀਟਾਂ ਹਨ।

Read Also ਮੁੱਖ ਮੰਤਰੀ ਨੇ ਪੰਚਾਇਤੀ ਚੋਣਾਂ ‘ਤੇ ਕਰਤਾ ਵੱਡਾ ਐਲਾਨ , ਉਮੀਦਵਾਰਾਂ ਨੂੰ ਫੇਰ ਲੱਗੂ ਵੱਡਾ ਝਟਕਾ?

ਇਸ ਤੋਂ ਇਲਾਵਾ ਚੋਣ ਅਮਲ ਨੂੰ ਨਿਯਮਾਂ ਅਨੁਸਾਰ ਨੇਪਰੇ ਚਾੜਨ ਲਈ 40 ਤੋਂ 50 ਅਬਜ਼ਰਵਰ ਲਾਏ ਗਏ। ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਉਮੀਦਵਾਰ ਵੱਲੋਂ ਕੀਤੇ ਜਾਣ ਵਾਲੇ ਖਰਚ ਦੀ ਹੱਦ ਸਰਪੰਚ ਲਈ 30 ਹਜ਼ਾਰ ਰੁਪਏ ਮਿੱਥੀ ਗਈ ਸੀ, ਜਦੋਂ ਕਿ ਪੰਚਾਂ ਲਈ 20 ਹਜ਼ਾਰ ਰੁਪਏ ਮਿੱਥੀ ਗਈ ਸੀ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕੁਲ ਵੋਟਰਾਂ ਦੀ ਤਾਂ ਇਕ ਕਰੋੜ ਸਤਾਈ ਲੱਖ ਸਤਾਸੀ ਹਜ਼ਾਰ ਤਿੰਨ ਸੋ ਪਚੰਨਵੇਂ (1,27,87,395) ਵੋਟਰਾਂ ਦੇ ਨਾਂ ਦਰਜ ਹਨ। ਜਿਨਾਂ ਚੋਂ ਛੇਆਟ ਲੱਖ ਠਾਸੀ ਹਜ਼ਾਰ ਦੋ ਸੋ ਪੰਨਤਾਲੀ (66,88,245) ਪੁਰਸ਼ ਵੋਟਰ ਹਨ, ਸੱਠ ਲੱਖ ਨੜੀਨਵੇਂ ਹਜ਼ਾਰ ਦੋ ਸੋ ਪੰਨਤਾਲੀ (60,99,245) ਮਹਿਲਾ ਤੇ 97 ਤੀਜਾ ਲਿੰਗ ਵੋਟਰ ਹਨ।

ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ ਚੋਣਾਂ ਦੇ ਮਦੇਨਜ਼ਰ ਸਤਾਰਾਂ ਹਜ਼ਾਰ ਦੋ ਸੋ ਠਾਟ (17,268) ਬੂਥ ਸਥਾਪਿਤ ਕੀਤੇ ਗਏ ਹਨ। ਇਨਾਂ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਛੇਆਸੀ ਹਜ਼ਾਰ ਤਿੰਨ ਸੋ ਚਾਲੀ (86,340) ਸਰਕਾਰੀ ਮੁਲਾਜ਼ਮਾਂ ਨੂੰ ਚੋਣ ਅਮਲ ਨੂੰ ਨੇਪਰੇ ਚਾੜਨ ਚ ਤੈਨਾਤ ਕੀਤਾ ਗਿਆ ਹੈ। ਇਹ ਤਾਂ ਸੀ ਚੋਣਾਂ ਸਬੰਧੀ ਵੇਰਵਾ ਜੇ ਪੰਚਾਇਤੀ ਚੋਣਾਂ ਦੇ ਨਤੀਜੇ ਦੀ ਗੱਲ ਕਰੀਏ ਤਾਂ ਤੁਹਾਨੂੰ ਦਸ ਦੇਈਏ ਕਿ ਵੋਟਾਂ ਪੈਣ ਤੋਂ ਬਾਅਦ ਹੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ। ਜਿਸ ਦੇ ਨਤੀਜੇ ਵੀ ਗਿਣਤੀ ਤੋਂ ਬਾਅਦ ਐਲਾਨੇ ਜਾਣਗੇ, ਸੂਬੇ ‘ਚ ਭਖਿਆ ਪੰਚਾਇਤੀ ਚੋਣਾਂ ਦਾ ਦੰਗਲ ਜਿਤਣ ਲਈ ਹਰ ਇਕ ਉਮੀਦਵਾਰ ਪੁਠੇ ਸਿਧੇ ਪੈਂਤੜੇ ਆਪਣਾ ਰਿਹਾ ਹੈ।

ਇਕ ਪਾਸੇ ਜਿਥੇ ਸ਼ਰਾਬਾਂ ਵਰਤਾਈਆਂ ਜਾ ਗਈਆਂ ਉਥੇ ਹੀ ਕਈ ਪਿੰਡਾਂ ਚ ਪੈਸਿਆਂ ਨਾਲ ਵੀ ਵੋਟਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਚੰਗੀ ਗੱਲ ਇਹ ਵੀ ਰਹੀ ਕਿ ਕਈ ਸਮਝਦਾਰ ਲੋਕਾਂ ਨੇ ਆਪਣੇ ਪਿੰਡ ਦੀ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣਿਆਂ। ਹੁਣ ਲੋਕ ਕਿਸ ਦੇ ਸਿਰ ਸਰਪੰਚੀ ਦਾ ਤਾਜ ਸਿਜਾਉਂਦੇ ਨੇ ਇਹ ਤਾਂ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਸਾਫ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button