PunjabTop News

ਸੂਬਾ ਜੁਆਇੰਟ ਸਕੱਤਰ ਐਕਸ ਇਮਪਲਾਈਜ਼ ਵਿੰਗ ਨੇ, ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ ਅਪ੍ਰੈਲ 25 ( ਬਿੰਦੂ ਸਿੰਘ) ਸੂਬਾ ਜੁਆਇੰਟ ਸਕੱਤਰ ਐਕਸ ਇਮਪਲਾਈਜ਼ ਵਿੰਗ ਨੇ, ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ ਤੇ ਓਹਨਾਂ ਨੇ ਹਵਾਲਾ ਦਿੱਤਾ ਕਿ ਮੈਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 2021 ਵਿੱਚ ਪਾਰਟੀ ਜੁਆਇਨ ਕੀਤੀ ਸੀ ਅਤੇ ਉਸ ਸਮੇਂ ਮੈਨੂੰ ਐਕਸ ਇਮਪਲਾਈਜ਼ ਵਿੰਗ ਦਾ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਸੀ। ਸਾਲ 2022 ਦੀਆਂ ਚੋਣਾਂ ਦੌਰਾਨ ਸ਼ਸ਼ੀਲ ਗੁਪਤਾ ਮੈਂਬਰ ਪਾਰਲੀਮੈਂਟ ਜੋ ਉਸ ਸਮੇਂ ਪਟਿਆਲਾ ਜਿਲ੍ਹੇ ਦੇ ਆਬਜਰਵਰ ਸਨ, ਉਹਨਾਂ ਨੇ ਸਾਡੇ ਨਾਲ ਖੜੇ ਹੋ ਕੇ ਵੀਡਿਓ ਬਣਾ ਕੇ ਵਾਅਦਾ ਕੀਤਾ ਸੀ ਕਿ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਇਸ ਵਾਅਦੇ ਨਾਲ ਅਸੀਂ ਪੰਜਾਬ ਦੇ ਹਜਾਰਾਂ ਕਰਮਚਾਰੀਆਂ ਨੂੰ ਪ੍ਰੇਰਿਤ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਯੋਗਦਾਨ ਪਾਇਆ ਪਰੰਤੂ ਪੰਜਾਬ ਸਰਕਾਰ ਦੇ ਕੈਬਨਿਟ ਵਿੱਚ ਫੈਸਲਾ ਕਰਨ ਦੇ ਬਾਵਜੂਦ ਵੀ ਅਮਲੀ ਰੂਪ ਵਿੱਚ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ। ਜਿਸ ਦੇ ਉਲਟ ਦੂਸਰੇ ਸੂਬਿਆਂ ਵਿੱਚ ਚੋਣ ਪ੍ਰਚਾਰ ਕਰਕੇ ਇਸ ਦਾ ਲਾਭ ਲਿਆ ਗਿਆ ਕਿ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਬਕਾਇਆ, 18% ਡੀ.ਏ. ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲਿਆ ਦੇ ਬਾਵਜੂਦ ਨਹੀਂ ਦਿੱਤਾ ਜਾ ਰਿਹਾ, 01-01-2016 ਤੋਂ ਤਨਖਾਹ ਕਮਿਸ਼ਨ ਦੇ ਬਕਾਏ ਦੀਆਂ ਵੀ 4 ਸਾਲਾਂ ਦੀਆਂ ਕਿਸ਼ਤਾਂ ਬਣਾ ਦਿੱਤੀਆਂ ਗਈਆਂ ਹਨ, ਕੱਚੇ ਮੁਲਾਜਮ ਪੱਕੇ ਨਹੀਂ ਕੀਤੇ ਗਏ ਅਤੇ ਠੇਕੇਦਾਰੀ ਸਿਸਟਮ ਵੀ ਖਤਮ ਨਹੀਂ ਕੀਤਾ ਗਿਆ।

ਮੁਲਾਜਮ ਵਿੰਗ ਦੀਆਂ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਅਤੇ ਨਾ ਹੀ ਪਾਰਟੀ ਵੱਲੋਂ ਕੋਈ ਮੀਟਿੰਗਾਂ ਕੀਤੀਆਂ ਗਈਆਂ ਹਨ। ਇੱਥੋਂ ਤੱਕ ਸਟੇਟ ਪ੍ਰਧਾਨ ਦੀ ਪੋਸਟ ਵੀ ਪਿਛਲੇ ਦੋ ਸਾਲਾਂ ਤੋਂ ਖਾਲੀ ਪਈ ਹੈ। ਮੈਂ ਪਿਛਲੇ 4.5 ਸਾਲ ਤੋਂ ਵੱਧ ਸਮਾਂ ਪਾਰਟੀ ਲਈ ਤਨ ਮਨ ਧਨ ਨਾਲ ਕੰਮ ਕੀਤਾ ਹੈ। ਪਾਰਟੀ ਵੱਲੋਂ ਦਿੱਤੀ ਗਈ ਹਰ
ਡਿਊਟੀ ਗੁਜਰਾਤ, ਹਰਿਆਣਾ, ਹਿਮਾਚਲ, ਦਿੱਲੀ ਅਤੇ ਪੰਜਾਬ ਦੀਆਂ ਸਾਰੀਆਂ ਚੋਣਾਂ ਵਿੱਚ ਵੱਧ ਚੜ੍ਹ ਕੇ ਪਾਰਟੀ ਦਾ ਪ੍ਰਚਾਰ ਕੀਤਾ ਹੈ ਪਰੰਤੂ ਪਾਰਟੀ ਅਤੇ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਨਾ ਕਰਨ ਕਰਕੇ ਮੈਂ ਆਪਣੀ ਪੋਸਟ ਤੋਂ ਅਸਤੀਫਾ ਦਿੰਦਾ ਹਾਂ ਜੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button