Breaking NewsD5 specialNewsPunjabTop News

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ : ਪੰਜਾਬ ਕੈਬਨਿਟ ‘ਚੋਂ ਇਨ੍ਹਾਂ ਮੰਤਰੀਆਂ ਦੀ ਛੁੱਟੀ !

ਚੰਡੀਗੜ੍ਹ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਕੈਬਨਿਟ ਵਿਸਥਾਰ ਨੂੰ ਲੈ ਕੇ ਤਮਾਮ ਨਾਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਕਿਸੇ ਵੀ ਸਮੇਂ ਇਨ੍ਹਾਂ ਨਾਮਾਂ ਦਾ ਐਲਾਨ ਹੋ ਸਕਦਾ ਹੈ। ਉਥੇ ਹੀ ਇਸ ‘ਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕੈਬਨਿਟ ਤੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਅਰੁਣਾ ਚੌਧਰੀ, ਗੁਰਪ੍ਰੀਤ ਕਾਂਗੜ ਅਤੇ ਸਾਧੂ ਸਿੰਘ ਧਰਮਸੋਤ ਦੀ ਛੁੱਟੀ ਹੋ ਸਕਦੀ ਹੈ।

SHO ਨੇ ਡਿਪਟੀ ਮੇਅਰ ਦੇ ਮਾਰਿਆ ਸੀ ਥੱਪੜ, ਪਿਆ ਮਹਿੰਗਾ, ਵੱਡੀ ਕਾਰਵਾਈ D5 Channel Punjabi

ਦੱਸ ਦਈਏ ਕਿ ਵੀਰਵਾਰ ਨੂੰ ਬੈਠਕਾਂ ਦਾ ਦੌਰ ਚੱਲਿਆ ਅਤੇ ਮੁੱਖਮੰਤਰੀ ਚਰਨਜੀਤ ਚੰਨੀ ਨੂੰ ਦਿੱਲੀ ਬੁਲਾਇਆ ਗਿਆ ਤਾਂ ਕਿ ਮੰਤਰੀ ਮੰਡਲ ਵਿਸਥਾਰ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਰਾਹੁਲ ਗਾਂਧੀ ਦੇ ਘਰ ਰਾਤ 10 ਵਜੇ ਤੋਂ ਦੇਰ ਰਾਤ 2 ਵਜੇ ਤੱਕ ਬੈਠਕ ਚੱਲੀ। ਖ਼ਬਰ ਆ ਰਹੀ ਹੈ ਕਿ ਬੈਠਕ ‘ਚ ਸਾਰਿਆਂ ਦੇ ਨਾਮਾਂ ‘ਤੇ ਮੋਹਰ ਲੱਗ ਗਈ ਹੈ। ਬੱਸ ਇਸਦਾ ਰਸਮੀ ਐਲਾਨ ਹੋਣਾ ਬਾਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button