Breaking News

ਬਰਿੰਦਰ ਸਿੰਘ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣੇ

ਬਰਿੰਦਰ ਸਿੰਘ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣੇ
ਚੰਡੀਗੜ, 7 ਦਸੰਬਰ : ਬਰਿੰਦਰ ਸਿੰਘ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਹਨ। ਇਹ ਚੋਣ ਅੱਜ ਸੰਪੰਨ ਹੋਈ ਹੈ। ਇਸ ਚੋਣ ਵਿਚ ਜਸਵਿੰਦਰ ਸਿੰਘ ਜੱਸੀ ਮੋਗਾ ਦੂਜੇ ਸਥਾਨ ‘ਤੇ ਰਹੇ ਹਨ।

ਇਹ ਵੀ ਵੇਖੋ : ਕਾਂਗਰਸੀ ਮੰਤਰੀ ਨੇ ਸ਼ਰੇਆਮ ਕੱਢੀਆਂ ਗਾਲ੍ਹਾਂ, DSP ਦੀ ਬਣਾਈ ਰੇਲ੍ਹ, ਕਿਹਾ ਕੁੱਟ ਕੇ ਭਜਾਓ, ਦੇਖੋ ਮੌਕੇ ਦੀ ਪੂਰੀ ਵੀਡੀਓ
ਜਿੱਤਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੁੱਲ 60 ਹਜ਼ਾਰ ਵੋਟਾਂ ਪਈਆਂ ਹਨ ਜਿਸ ਵਿਚੋਂ 29 ਹਜ਼ਾਰ ਉਹਨਾਂ ਨੂੰ ਮਿਲੀਆਂ ਹਨ। ਦੂਜੇ ਸਥਾਨ ‘ਤੇ ਆਏ ਉਮੀਦਵਾਰ ਨੂੰ 8 ਹਜ਼ਾਰ ਅਤੇ ਤੀਜੇ ਸਥਾਨ ‘ਤੇ ਆਏ ਉਮੀਦਵਾਰ ਨੂੰ 6 ਹਜ਼ਾਰ ਵੋਟਾਂ ਮਿਲੀਆਂ ਹਨ।

ਇਹ ਵੀ ਵੇਖੋ : ਹੁਣ ਫ਼ਸੇਗਾ ਕਾਂਗਰਸੀ MLA!, ਔਰਤ ਦੀ ਮੌਤ ਲਈ ਠਹਿਰਾਇਆ ਜਿੰਮੇਵਾਰ, ਹੋਰ ਵੀ ਲੱਗੇ ਕਈ ਗੰਭੀਰ ਇਲਜ਼ਾਮ
ਇਸ ਚੋਣ ਵਿਚ ਹੋਰਨਾਂ  ਇਲਾਵਾ ਪਰਵਿੰਦਰ ਸਿੰਘ ਲਾਪਰਾਂ, ਇਕਬਾਲ ਸਿੰਘ ਗਰੇਵਾਲ ਦੋਵੇਂ ਲੁਧਿਆਣਾ, ਦਮਨ ਬਾਜਵਾ ਸੰਗਰੂਰ, ਧੰਨਵੰਤ ਸਿੰਘ ਜਿੰਮੀ ਪਟਿਆਲਾ, ਜਸਵਿੰਦਰ ਸਿੰਘ ਜੱਸੀ ਮੋਗਾ ਅਤੇ ਵਨੇਸ਼ਵਰ ਖਹਿਰਾ ਪਟਿਆਲਾ  ਉਮੀਦਵਾਰ ਸਨ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button