Breaking NewsD5 specialNewsPoliticsPunjab

ਪੰਜਾਬ ਦੇ ਮੁੱਖਮੰਤਰੀ ਦੀ ਤਸਵੀਰ ‘ਤੇ ਅਣਪਛਾਤੇ ਵਿਅਕਤੀਆਂ ਨੇ ਮਲੀ ਕਾਲਖ

ਮੋਹਾਲੀ : ਮੋਹਾਲੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ‘ਤੇ ਕਾਲਖ ਮਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ ਨੇ ਫੇਜ਼ – 1 ਦੇ ਥਾਣਾ ਇੰਚਾਰਜ ਨੂੰ ਸ਼ਿਕਾਇਤ ਦਿੱਤੀ ਹੈ। ਜਿਸ ‘ਚ ਮੁੱਖ ਮੰਤਰੀ ਦੀ ਤਸਵੀਰ ਦੇ ਨਾਲ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

🔴LIVE |ਜਥੇਬੰਦੀਆਂ ਦੀ ਭੁੱਖ ਹੜਤਾਲ ਨੇ ਝੁਕਾਈ ਸਰਕਾਰ | ਕੇਂਦਰ ਫਿਰ ਗੱਲਬਾਤ ਲਈ ਹੋਇਆ ਤਿਆਰ |

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਬੇਦੀ ਨੇ ਕਿਹਾ ਕਿ ਵੱਖ – ਵੱਖ ਥਾਵਾਂ ‘ਤੇ ਕੈਪਟਨ ਸਰਕਾਰ ਸਬੰਧੀ ਇਸਤਿਹਾਰ ਅਤੇ ਹੋਰਡਿੰਗਸ ਲਗਾਏ ਗਏ ਹਨ। ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਲੱਗੀਆਂ ਹਨ, ਜਿਨ੍ਹਾਂ ‘ਤੇ ਅਣਪਛਾਤੇ ਵਿਅਕਤੀਆਂ ਨੇ ਕਾਲਖ ਮਲ ਦਿੱਤੀ।

ਕਿਸਾਨ ਅੰਦੋਲਨ ਬਾਰੇ ਕਾਂਗਰਸੀ ਵਿਧਾਇਕ ਦਾ ਵੱਡਾ ਬਿਆਨ

ਬੇਦੀ ਨੇ ਕਿਹਾ ਕਿ ਇਹ ਹਰਕਤ ਸ਼ਹਿਰ ਦਾ ਰਾਜਨੀਤਿਕ ਮਾਹੌਲ ਖ਼ਰਾਬ ਕਰਨ ਲਈ ਕੀਤੀ ਗਈ ਹੈ। ਅਜਿਹਾ ਕਰਨ ਵਾਲਿਆਂ ਦਾ ਪਤਾ ਲਗਾ ਕੇ ਉਸਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੱਸ ਦਈਏ ਕਿ ਕਾਂਗਰਸੀ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੇ ਹੱਕ ‘ਚ ਵਿਸ਼ਾਲ ਰੋਸ਼ ਰੈਲੀ ਕਰਨ ਗਏ ਸਨ। ਵਾਪਸ ਪਰਤਣ ‘ਤੇ ਇਸ ਹਰਕਤ ਦੇ ਬਾਰੇ ‘ਚ ਪਤਾ ਲੱਗਿਆ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button