Breaking NewsD5 specialEntertainmentNewsTop News

ਸੁਸ਼ਾਂਤ ਸਿੰਘ ਰਾਜਪੂਤ Drug Case : ਰਿਆ ਚੱਕਰਵਰਤੀ ਸਮੇਤ 33 ਆਰੋਪੀਆਂ ਦੇ ਖਿਲਾਫ਼ ਚਾਰਜਸ਼ੀਟ ਫਾਇਲ

ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਡਰੱਗ ਕੇਸ ‘ਚ ਰਿਆ ਚੱਕਰਵਰਤੀ ਸਮੇਤ 33 ਆਰੋਪੀਆਂ ਦੇ ਖਿਲਾਫ਼ ਲਗਭਗ 12,000 ਪੰਨੀਆਂ ਦੀ ਚਾਰਜਸ਼ੀਟ ਫਾਇਲ ਕੀਤੀ ਗਈ ਹੈ। ਮਾਮਲੇ ਵਿੱਚ ਡਰੱਗ ਐਂਗਲ ਦੀ ਜਾਂਚ ਕਰ ਰਹੀ ਕੇਂਦਰੀ ਐਂਟੀ – ਡਰੱਗ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ੁੱਕਰਵਾਰ ਨੂੰ ਮੁੰਬਈ ਸੈਸ਼ਨ ਕੋਰਟ ਦੀ ਵਿਸ਼ੇਸ਼ NDPS ਕੋਰਟ ‘ਚ ਦੋਸ਼ ਗਿਣਤੀ MZU / 16 / 2020 ਵਿੱਚ ਚਾਰਜਸ਼ੀਟ ਫਾਇਲ ਕੀਤੀ ਹੈ। ਜਿਨ੍ਹਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਹੋਈ ਹੈ, ਉਨ੍ਹਾਂ ਵਿਚੋਂ ਅੱਠ ਲੋਕ ਅਜੇ ਵੀ ਕਾਨੂੰਨੀ ਹਿਰਾਸਤ ਵਿੱਚ ਹਨ, ਬਾਕੀ ਸਾਰੀਆਂ ਨੂੰ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ। ਏਜੰਸੀ ਨੇ ਕੋਰਟ ਵਿੱਚ ਦੱਸਿਆ ਕਿ ਹੋਰ ਵੀ ਕਈ ਜਾਣਿਆ ਅਤੇ ਅਣਜਾਣ ਲੋਕਾਂ ਦੇ ਖਿਲਾਫ ਜਾਂਚ ਚੱਲ ਰਹੀ ਹੈ।

ਟਿਕੈਤ ਤੋਂ ਸੁਣੋ ਕਿਹੜੇ ਟਰੈਕਟਰਾਂ ਨਾਲ ਜਿੱਤਾਂਗੇ ਦਿੱਲੀ! ਵੱਡਾ ਬਿਆਨ! ਦਿੱਲੀ ਪੁਲਿਸ ਨੂੰ ਪਈਆਂ ਭਾਜੜਾਂ!

ਚਾਰਜਸ਼ੀਟ ਵਿੱਚ ਏਜੰਸੀ ਨੇ ਕੀ ਕਿਹਾ ਹੈ ?
NCB ਨੇ ਦੱਸਿਆ ਹੈ ਕਿ ਜਾਂਚ ਦੇ ਦੌਰਾਨ ਕਈ ਤਰ੍ਹਾਂ ਦੇ ਨਾਰਕੋਟਿਕ ਡਰੱਗ ਅਤੇ ਸਾਈਕੋਟ੍ਰੋਪਿਕ ਪਦਾਰਥਾਂ, ਇਲੈਕਟ੍ਰਾਨਿਕਸ ਯੰਤਰਾਂ ਅਤੇ ਭਾਰਤ ਸਮੇਤ ਕਈ ਦੂਜੇ ਦੇਸ਼ਾਂ ਦੀ ਕਰੇਂਸੀ ਜਬਤ ਕੀਤੀ ਸੀ। ਮੋਮੋਬਾਈਲ ਫੋਨਾਂ ਅਤੇ ਹੋਰ ਯੰਤਰਾਂ ਜ਼ਰੀਏ ਡਰੱਗ ਦੇ ਖਰੀਦ – ਵਿਕਰੀ , ਡਰੱਗ ਰੱਖਣ ਜਾਂ ਇਸਤੇਮਾਲ ਕਰਨ ਨਾਲ ਜੁੜੀ ਜਾਣਕਾਰੀ ਨੂੰ ਹਟਾ ਦਿੱਤਾ ਗਿਆ ਸੀ। ਜ਼ਬਤ ਵਿੱਚ ਮਿਲੇ ਡਰੱਗ ਨੂੰ ਰਸਾਇਣਕ ਜਾਂਚ ਲਈ ਭੇਜਿਆ ਗਿਆ।

ਚੱਲਦੀ ਸਟੇਜ ‘ਤੇ ਗਰਮ ਹੋਇਆ ਕਿਸਾਨ ਆਗੂ! ਕਰਤਾ ਨਵਾਂ ਐਲਾਨ! ਸੁਣਦੇ ਸਾਰ ਕਿਸਾਨਾਂ ਨੇ ਮਿਲਾਈ ਹਾਂ ‘ਚ ਹਾਂ!

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਪਿਛਲੇ ਸਾਲ 14 ਜੂਨ ਨੂੰ ਉਨ੍ਹਾਂ ਦੇ ਮੁੰਬਈ ਸਥਿਤ ਘਰ ਵਿੱਚ ਮਿਲੀ ਸੀ। ਸ਼ੁਰੂਆਤ ਵਿੱਚ, ਖੁਦਕੁਸ਼ੀ ਦਾ ਕੇਸ ਸ਼ੁਰੂ ਹੋਇਆ, ਬਾਅਦ ਵਿੱਚ ਆਰਥਿਕ ਅਪਰਾਧ ਅਤੇ ਡਰੱਗ ਦਾ ਕੋਣ ਜੋੜ ਦਿੱਤਾ ਗਿਆ। ਸੁਸ਼ਾਂਤ ਸਿੰਘ ਦੀ ਪਾਰਟਨਰ ਰਹੀ ਅਦਾਕਾਰ ਰਿਆ ਚੱਕਰਵਰਤੀ ‘ਤੇ ਮਾਮਲੇ ਵਿੱਚ ਆਰਥਕ ਦੋਸ਼, ਡਰੱਗ ਸਪਲਾਈ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ ਲਗਾ ਸੀ। ਉਹ ਕੁੱਝ ਸਮਾਂ ਜੇਲ੍ਹ ‘ਚ ਵੀ ਬਿਤਾ ਚੁੱਕੀ ਹੈ। ਫਿਲਹਾਲ ਉਹ ਬਾਹਰ ਹੈ। ਕੇਸ ਵਿੱਚ ਉਨ੍ਹਾਂ ਦੇ ਭਰਾ ਸ਼ੌਵਿਕ ਚੱਕਰਵਰਤੀ ਵੀ ਜੇਲ੍ਹ ਗਏ ਸਨ, ਬਾਅਦ ‘ਚ ਉਨ੍ਹਾਂ ਨੂੰ ਵੀ ਜ਼ਮਾਨਤ ਮਿਲ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button