Breaking NewsD5 specialNewsPress ReleasePunjab

ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਟਾਈਮ ਟੀ ਵੀ ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਦੇ ਛੋਟੇ ਸਪੁੱਤਰ ਸਤਬੀਰ ਸਿੰਘ ਦਰਦੀ ਦੇ ਅਚਨਚੇਤ ਸਦੀਵੀਂ ਵਿਛੋੜੇ ’ਤੇ ਪ੍ਰਗਟਾਇਆ ਦੁੱਖ

ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਟਾਈਮ ਟੀ ਵੀ ਗਰੁੱਪ ਦੇ ਚੇਅਰਮੈਨ ਤੇ ਐਮ ਡੀ ਜਗਜੀਤ ਸਿੰਘ ਦਰਦੀ ਦੇ ਛੋਟੇ ਸਪੁੱਤਰ ਸ੍ਰੀ ਸਤਬੀਰ ਸਿੰਘ ਦਰਦੀ ਦੇ ਅਚਨਚੇਤ ਸਦੀਵੀਂ ਵਿਛੋੜਾ ਦੇ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਇਕ ਸ਼ੋਕ ਸੰਦੇਸ਼ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਘਾਤਕ ਦਿਲ ਦੇ ਦੌਰੇ ਨਾਲ ਸਤਬੀਰ ਸਿੰਘ ਦਰਦੀ ਦੇ ਅਚਨਚੇਤ ਸਦੀਵੀਂ ਵਿਛੋੜੇ ਬਾਰੇ ਜਾਣ ਕੇ ਉਹਨਾਂ ਨੂੰ ਵੱਡਾ ਝਟਕਾ ਲੱਗਾ।  ਉਹਨਾਂ ਕਿਹਾ ਕਿ ਸਤਬੀਰ ਦਰਦੀ ਨੇ ਟਾਈਮ ਟੀ ਵੀ ਤੇ ਚੜ੍ਹਦੀਕਲਾ ਅਖ਼ਬਾਰ ਸਮੂਹ ਦਾ ਕੰਮ ਸੰਭਾਲ ਕੇ ਆਪਣਾ ਨਾਂ ਬਣਾ ਲਿਆ ਸੀ। ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀ ਤੀ ਕਿ ਵਿਛੜੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦੀ ਸਮਰਥਾ ਬਖ਼ਸ਼ੇ।
ਇਸ ਦੌਰਾਨ ਸਾਬਕਾ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਸਤਬੀਰ ਸਿੰਘ ਦਰਦੀ ਦੇ ਸਦੀਵੀਂ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਇਕ ਸ਼ੋਕ ਸੰਦੇਸ਼ ਵਿਚ ਸ੍ਰੀ ਮਜੀਠੀਆ ਨੇ ਕਿਹਾ ਕਿ ਜਗਜੀਤ ਸਿੰਘ ਦਰਦੀ ਨੇ ਆਪਣੇ ਦ੍ਰਿੜ੍ਹ ਇਰਾਦੇ ਤੇ ਚੰਗੇ ਕੰਮ ਨਾਲ ਪੱਤਰਕਾਰੀ ਨੂੰ ਹੋਰ ਅਮੀਰ ਕੀਤਾ ਤੇ ਸਤਬੀਰ ਸਿੰਘ ਦਰਦੀ ਉਹਨਾਂ ਦੇ ਨਕਸ਼ੇ ਕਦਮ ’ਤੇ ਚੱਲ ਰਹੇ ਸਨ ਤੇ ਕਿਸਮਤ ਦੇ ਮਾੜੇ ਪੰਜੇ ਨੇ ਉਹਨਾਂ ਨੂੰ ਸਾਡੇ ਤੋਂ ਖੋਹ ਲਿਆ। ਉਹਨਾਂ  ਕਿਹਾ ਕਿ ਇੰਨੀ ਛੋਟੀ ਉਮਰ ਵਿਚ ਸਦੀਵੀਂ ਵਿਛੋੜਾ ਦੇਣ ਜਾਣ ਨਾਲ ਸਭ ਹੈਰਾਨ ਹਨ।ਉਹਨਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦੀ ਸਮਰਥਾ ਬਖਸ਼ਿਸ਼ ਕਰਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button