Breaking NewsD5 specialNewsPoliticsPunjab

ਸੁਖਬੀਰ ਬਾਦਲ ਨੇ ਉਪ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ ਪੀ ਯੂ ਨੂੰ ਸੈਨੇਟ ਚੋਣਾਂ ਤੁਰੰਤ ਕਰਵਾਉਣ ਦੀ ਹਦਾਇਤ ਕਰਨ

ਵਰਸਿਟੀ ਦੇ ਚਾਂਸਲਰ ਨੂੰ ਇਹ ਵੀ ਕਿਹਾ ਕਿ ਉਹ ਚੁਣੀ ਹੋਈ ਸੈਨੇਟ ਨਾਲੋਂ ਬੋਰਡ ਆਫ ਗਵਰਨਰਜ਼ ਨਾਮਜ਼ਦ ਕਰਨ ਦੀ ਤਜਵੀਜ਼ ਖਾਰਜ ਕਰਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੂੰ ਬੇਨਤੀ ਕੀਤੀ ਕਿ ਉਹ ਆਪਣੇ ਵਾਈਸ ਚਾਂਸਲਰ ਨੂੰ ਹਦਾਇਹਤ ਦੇਣ ਕਿ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਜੋ ਕਿ ਬਹੁਤ ਦੇਰ ਤੋਂ ਲਟਕ ਰਹੀਆਂ ਹਨ, ਤਾਂ ਜੋ ਪ੍ਰਮੁੱਖ ਸੰਸਥਾ ਵਿਚ ਲੋਕਤੰਤਰੀ ਕਦਰਾਂ ਕੀਮਤਾਂ ਤਬਾਹ ਨਾ ਹੋਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਕਿਹਾ ਕਿ ਉਹ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੁੰ ਹਦਾਇਤ ਦੇਣ ਕਿ ਉਹ ਸਰਵਉਚ ਗਵਰਡਿੰਗ ਬਾਡੀ ਲਈ ਮੈਂਬਰ ਨਾਮਜ਼ਦ ਰਕਨ ਦੀ ਤਜਵੀਜ਼ ਰੱਦ ਕਰਨ।

ਉਹਨਾਂ ਕਿਹਾ ਕਿ ਵਾਈਸ ਚਾਂਸਲਰ ਦੇ ਹੱਥ ਵਿਚ ਸ਼ਕਤੀਆਂ ਦਾ ਕੇਂਦਰੀਕਰਨ ਪੰਜਾਬ ਸਮੇਤ ਹੋਰ ਭਾਈਵਾਲਾਂ ਦੇ ਹਿੱਤ ਵਿਚ ਨਹੀਂ ਹੈ। ਯਾਦ ਰਹੇ ਕਿ ਪੰਜਾਬ ਦੇ 200 ਤੋਂ ਜ਼ਿਆਦਾ ਕਾਲਜ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ। ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੋ ਮਹੀਨੇ ਤੋਂ ਵੱਧ ਸਮਾਂ ਕੋਰੋਨਾ ਮਹਾਮਾਰੀ ਦੇ ਨਾਂ ‘ਤੇ ਸੈਨੇਟ ਚੋਣਾਂ ਟਾਲੀਆਂ ਜਾ ਰਹੀਆਂ ਹਨ ਜਦਕਿ ਇਹ 15 ਅਗਸਤ ਤੋਂ ਪੈਂਡਿੰਗ ਹਨ। ਉਹਨਾਂ ਕਿਹਾ ਕਿ ਇਹ ਚੋਣਾਂ ਹੁਣ ਅਣਮਿੱਥੇ ਸਮੇਂ ਲਈ ਟਾਲ ਦਿੱਤੀਆਂ ਗਈਆਂ ਹਨ ਜਦਕਿ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀਆਂ ਚੋਣਾਂ ਹਾਲ ਹੀ ਵਿਚ ਹੋ ਕੇ ਹਟੀਆਂ ਹਨ। ਉਹਨਾਂ ਕਿਹਾ ਕਿ ਇਸ ਨਾਲ ਇਹ ਖਦਸ਼ਾ ਵੱਧ ਗਿਆ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਜਾਣ ਬੁੱਝ ਕੇ ਸੈਨੇਟ ਖਤਮ ਕਰ ਕੇ ਬੋਰਡ ਆਫ ਗਵਰਨਰਜ਼ ਨਾਮਜ਼ਦ ਕਰਨਾ ਚਾਹੁੰਦਾ ਹੈ।

ਉਹਨਾਂ ਕਿਹਾ ਕਿ ਅਜਿਹਾ ਕਦਮ ਭਾਵੇਂ ਅਧਿਕਾਰੀਆਂ ਲਈ ਦਾ ਲਾਭਾਰੀ ਹੋਵੇ ਪਰ ਇਸ ਨਾਲ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਨਾਮਜ਼ਦ ਕੀਤੀ ਗਈ ਸੰਸਥਾ ਇਲਾਕੇ ਦੇ ਲੋਕਾਂ ਨੁੰ ਜਵਾਬਦੇਹ ਨਹੀਂ ਹੋਵੇਗੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਖਿੱਤੇ ਨੁੰ ਅਕਾਦਮਿਕ ਲੀਡਰਸ਼ਿਪ ਪ੍ਰਦਾਨ ਕੀਤੀ ਹੈ ਤੇ ਇਸਨੇ ਸਕਾਲਰਾਂ ਦੀਆ ਕਈ ਪੀੜੀਆਂ ਪਾਲੀਆਂ ਹਨ। ਉਹਨਾਂ ਕਿਹਾ ਕਿ ਇਹ ਸੰਸਕਾ ਅਸਲ ਵਿਚ ਸੂਬੇ ਦੀ ਯੂਨੀਵਰਸਿਟੀ ਹੈ ਤੇ ਪੰਜਾਬ ਸਰਕਾਰ ਹਰ ਸਾਲ ਇਸਦੇ ਬਜਟ ਵਿਚ ਯੋਗਦਾਨ ਪਾਉਂਦੀ ਹੈ। ਉਹਨਾਂ ਕਿਹਾ ਕਿ ਸੈਨੇਟ ਦੇ ਮੈਂਬਰ ਚੁਣੇ ਜਾਂਦੇ ਹਨ ਤੇ ਪੰਜਾਬ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ।

ਸ੍ਰੀ ਬਾਦਲ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਕਿ ਉਹਨਾਂ ਨੂੰ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਸਮੇਤ ਵਿਦਿਆਰਥੀ ਜਥੇਬੰਦੀਆਂ ਤੋਂ ਮੰਗ ਪੱਤਰ ਮਿਲੇ ਹਨ ਜਿਨਾਂ ਵਿਚ ਮੰਗ ਕੀਤੀ ਗਈ ਹੈ ਕਿ ਯੂਨੀਵਰਸਿਟੀ ਦਾ ਲੋਕਤੰਤਰੀ ਸਰੂਪ ਹਰ ਕੀਮਤ ‘ਤੇ ਬਚਾਇਆ ਜਾਵੇ। ਉਹਨਾਂ ਕਿਹਾ ਕਿ ਪੀ ਯੂ ਪ੍ਰਸ਼ਾਸਨ ਨੂੰ ਵੀ ਇਕਪਾਸੜਕਾਰਵਾਈ ਕਰਦਿਆਂ ਪੰਜਾਬੀਆਂ ਪ੍ਰਸ਼ਾਸਨ ਵਿਚ ਸ਼ਮੂਲੀਅਤ ਨਹੀਂ ਰੋਕਦੀ ਚਾਹੀਦੀ। ਉਹਨਾਂ ਕਿਹਾ ਕਿ ਪੰਜਾਬੀ ਤਾਂ ਪਹਿਲਾਂ ਹੀ ਮਹਿਸੂਸ ਕਰ ਰਹੇ ਹਨ ਕਿ ਯੂਨੀਵਰਸਿਟੀ ਪੰਜਾਬੀ ਤੇ ਸਿੱਖ ਵਿਸ਼ਿਆਂ ਨੂੰ ਪੜਾਉਣ ਦੀ ਜ਼ਿੰਮੇਵਾਰੀ ਤੋਂ ਪਿੱਛੇ ਹੱਟ ਰਹੀ ਹੈ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਦਖਲ ਦੇਣ ਨਾਲ ਯੂਨੀਵਰਸਿਟੀ ਦਰੁਸਤੀ ਦੇ ਰਾਹ ਪਵੇਗੀ ਅਤੇ ਸੈਨੇਟ ਦੀਆਂ ਚੋਣਾਂ ਛੇਤੀ ਤੋਂ ਛੇਤੀ ਹੋਣਗੀਆਂ।

ਅਕਾਲੀ ਦਲ ਦੇ ਪ੍ਰਧਾਨ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਸੈਨੇਟ ਦੇ ਕਾਰਨ ਪ੍ਰਸ਼ਾਸਨ ਸਹੀ ਨਹੀਂ ਚਲ ਰਿਹਾ ਤੇ ਸਿੰਡੀਕੇਟ ਅਹਿਮ ਮਸਲਿਆਂ ‘ਤੇ ਚਰਚਾ ਵਾਸਤੇ ਮੀਟਿੰਗ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਇਸ ਅਰਸੇ ਦੌਰਾਨ ਯੂਨੀਵਰਸਿਟੀ ਦੀ ਦਰਜਾਬੰਦੀ ਵੀ ਘਟੀ ਹੈ ਕਿਉਂਕਿ 2020-21 ਸੈਸ਼ਨ ਲਈ ਉਹ ਦਾਖਲਾ ਪ੍ਰੀਖਿਆਵਾਂ ਹੀ ਨਹੀਂ ਕਰਵਾ ਸਕੀ। ਉਹਨਾਂ ਕਿਹਾ ਕਿ ਦਾਖਲੇ ਲਟਕਦੇ ਤੇ ਕਾਲਜਾਂ ਨੂੰ ਵੀ ਸਹੀ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ ਤੇ ਅਧਿਆਪਕਾਂ ਨੂੰ ਵੀ ਜਬਰੀ ਫਾਰਗ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿਚ ਲੋਕਤੰਤਰੀ ਸੰਸਥਾਵਾਂ ਨੂੰ ਸੁਰਜੀਤ ਕਰਨ ਨਾਲ ਯੂਨੀਵਰਸਿਟੀ ਦੇ ਹੇਠਾਂ ਜਾਣ ਦਾ ਕ੍ਰਮ ਰੁਕ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button