IndiaPunjabTop News

CISCE ਵੱਲੋਂ ਐਲਾਨੇ 10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ

 ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CISCE) ਵੱਲੋਂ ਸਾਲ 2023-24 ਲਈ ICSE (ਕਲਾਸ 10) ਤੇ ISC (ਕਲਾਸ 12) ਦੇ ਵਿਦਿਆਰਥੀਆਂ ਲਈ ਕਰਵਾਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ (CISCE ICSE 10th ISC 12th Result 2024) ਅੱਜ ਸੋਮਵਾਰ, 6 ਮਈ 2024 ਨੂੰ ਐਲਾਨ ਦਿੱਤੇ ਗਏ ਹਨ। ਕੌਂਸਲ ਵੱਲੋਂ ਐਤਵਾਰ, 5 ਮਈ ਦੇ ਜਾਰੀ ਨੋਟਿਸ ਅਨੁਸਾਰ ਨਤੀਜਿਆਂ ਦਾ ਐਲਾਨ ਸਵੇਰੇੇ 11 ਵਜੇ ਕੀਤਾ ਗਿਆ। CISCE ਨੇ ਅਧਿਕਾਰਤ ਵੈੱਬਸਾਈਟ ‘ਤੇ ਲਿੰਕ ਐਕਟਿਵ ਕਰ ਦਿੱਤਾ ਹੈ।

ਆਈ.ਸੀ.ਐਸ.ਈ. ਫਾਈਨਲ ਪ੍ਰੀਖਿਆ ਵਿਚ ਕੁੱਲ 2,43617 ਵਿਦਿਆਰਥੀ ਸ਼ਾਮਿਲ ਹੋਏ। 10ਵੀਂ ਵਿਚ ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਾ 99.65 ਫ਼ੀਸਦੀ ਰਹੀ ਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤ 99.31 ਫ਼ੀਸਦੀ ਰਹੀ। 12ਵੀਂ ਜਮਾਤ ਵਿਚ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 97.53 ਫ਼ੀਸਦੀ ਅਤੇ ਕੁੜੀਆਂ ਦੀ 98.92 ਫ਼ੀਸਦੀ ਦਰਜ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button