Breaking NewsD5 specialNewsPress ReleasePunjabTop News

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ “ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ” ‘ਤੇ ਲਗਾਈ ਗਈ ਪ੍ਰਦਰਸ਼ਨੀ

ਕਪੂਰਥਲਾ : ਗੁਜਰਾਲ ਸਾਇੰਸ ਸਿਟੀ ਵੱਲੋਂ “ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ” ‘ਤੇ ਕੁਰਦਤ ਪ੍ਰਤੀ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਆਸ਼ੇ ਨਾਲ ਕੁਦਰਤੀ ਫ਼ੋਟੋਗਾਫ਼ੀ ‘ਤੇ ਇਕ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਪ੍ਰਸਿੱਧ ਫ਼ੋਟੋਗ੍ਰਾਫ਼ਰ ਕਰਮਵੀਰ ਸਿੰਘ ਸੰਧੂ ਅਤੇ ਸਰਬਜੀਤ ਸਿੰਘ ਪੰਧੇਰ ਵਲੋਂਂ ਕੁਦਰਤੀ ਨਜ਼ਾਰਿਆਂ ਦੀਅ ਫ਼ੋਟੋਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ‘ਤੇ ਬੋਲਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਕਿਹਾ ਕਿ ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ ਹਰ ਸਾਲ 15 ਜੂਨ ਨੂੰ ਕੁਦਰਤੀ ਨਜ਼ਾਰਿਆਂ ਨੂੰ ਉਤਸ਼ਾਹਿਤ ਕਰਨ, ਪੌਦਿਆਂ ਤੇ ਜੰਗਲੀ ਜੀਵਾਂ ਦੀ ਸੁਰੱਖਿਆਂ ਲਈ ਫ਼ੋਟੋਗ੍ਰਾਫ਼ੀ ਦੁਆਰਾਂ ਖਿੱਚੀਆਂ ਗਈਆਂ ਤਸਵੀਰਾਂ ਕਿਵੇਂ ਸਹਾਈ ਹੋ ਸਕਦੀਆਂ ਹਨ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਥਾਨਕ ਤੇ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ।

Bishnoi Remand : Lawrence Bishnoi ਫਸਿਆ ਕਸੂਤਾ! ਗੌਂਡਰ ਦਾ ਐਨਕਾਉਂਟ ਵਾਲੇ ਅਫਸਰ ਦੇ ਲੱਗੇ ਹੱਥ!

ਉਨ੍ਹਾਂ ਕਿਹਾ ਕਿ ਫ਼ੋਟੋਗ੍ਰਾਫ਼ੀ ਇਕ ਅਜਿਹੀ ਸੁੰਦਰ ਕਲਾ ਹੈ ਜੋ ਰੋਜ਼ਾਨਾਂ ਉਸ ਦੁਨੀਆਂ ਦੇ ਨੇੜਿਓ ਦਰਸ਼ਨ ਕਰਵਾਉਂਦੀ ਹੈ ਜਿੱਥੇ ਅਸੀਂ ਰਹਿੰਦੇ ਹਾਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੈਮਰੇ ਦੇ ਲੈਂਜਾਂ ਨਾਲ ਲਈ ਗਈਆਂ ਤਸਵੀਰਾਂ ਹਰ ਰੋਜ਼ ਕੁਦਰਤੀਆਂ ਨਜਾਰਿਆਂ ਨੂੰ ਕੈਦ ਕਰਨ ਵਿਚ ਸਾਡੀ ਮਦਦ ਕਰਦੀਆਂ ਹਨ ਅਤੇ ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਦੁਨੀਆਂ ਨੂੰ ਪਹਿਲਾ ਨਾਲੋਂ ਨੇੜਿਓ ਹੋ ਕੇ ਵੇਖਣ ਅਤੇ ਫ਼ਿਰ ਆਪਣੀਆਂ ਯਾਦਾਂ ਨੂੰ ਕੈਮਰੇ ਵਿਚ ਗ੍ਰਿਫ਼ਤ ਕਰਕੇ ਰੱਖਣ ਦਾ ਸੁਨੇਹਾ ਦਿੰਦਾ ਹੈ। ਪ੍ਰਸਿੱਧ ਫ਼ੋਟੋਗ੍ਰਾਫ਼ਰ ਕਰਮਵੀਰ ਸਿੰਘ ਸੰਧੂ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਤਿੱਤਲੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੀ ਫ਼ੋਟੋਆਂ ਖਿੱਚਣ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਕੁਦਰਤੀ ਦੀ ਹਰੇਕ ਵੰਨਗੀ ਨੂੰ ਸਾਂਭਣ ਲਈ ਕੁਦਰਤੀ ਫ਼ੋਟੋਗ੍ਰਾਫ਼ੀ ਇਕ ਸ਼ਕਤੀਸ਼ਾਲੀ ਸਾਧਨ ਹੈ।

Bishnoi ਨੇ CIA Staff ‘ਚ ਖੋਲਿਆ ਮੂੰਹ | D5 Channel Punjabi

ਉਨ੍ਹਾ ਅੱਗੋਂ ਕਿਹਾ ਕਿ ਲਾਕਡਾਊਨ ਨੇ ਧਰਤੀ ਦੇ ਖਤਮ ਰਹੇ ਸਰੋਤਾਂ ਨੂੰ ਸੁਰਜੀਤ ਕਰਨ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਲਾਕਡਾਉਨ ਦੇ ਦੌਰਾਨ ਪ੍ਰਦੂਸ਼ਣ ਅਤੇ ਰੋਲ਼ੇ-ਰੱਪੇ ਵਿਚ ਆਈ ਗਿਰਾਵਟ ਦੇ ਕਾਰਨ ਦੇਸ਼ ਭਰ ਵਿਚ ਕਈ ਥਾਵਾਂ *ਤੇ ਤਿੱਤਲੀਆਂ ਦੀ ਅਬਾਦੀ ਵਿਚ ਵਾਧਾ ਦਰਜ ਕੀਤਾ ਗਿਆ ਹੈ।ਇਸ ਮੌਕੇ ਬੋਲਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਕੁਦਰਤ ਦੀ  ਕਾਇਨਾਤ ਬਹੁਤ ਸਾਰੇ ਸੁੰਦਰ ਨਜ਼ਾਰਿਆਂ ਅਤੇ ਉਤਸੁਕਤਾ ਦੇ ਨਾਲ ਭਰੀ ਹੋਈ ਹੈ । ਇਸ ਲਈ ਜਿਹਨਾਂ ਸੰਭਵ ਹੋਵੇ ਕੁਦਰਤ ਦੇ ਨੇੜੇ ਜਾਣਾ ਬਹੁਤ ਜ਼ਰੂਰੀ ਹੈ। ਕੁਦਰਤ ਦੇ ਸਭ ਤੋਂ ਨੇੜੇ ਹੋਣ ਦੇ ਤਰੀਕਿਆਂ ਵਿਚੋਂ ਸਭ ਤੋਂ ਅਹਿਮ ਇਸ ਨੂੰ ਕੈਮਰੇ ਵਿਚ ਕੈਦ ਕਰਨਾ ਹੈੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button