Breaking NewsD5 specialIndiaNewsPunjab

ਕਿਸਾਨ ਅੰਦੋਲਨ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ‘‘ਚੁੱਪ’’ ‘ਤੇ ਕਾਂਗਰਸ ਨੇ ਚੁੱਕੇ ਸਵਾਲ

ਨਵੀਂ ਦਿੱਲੀ : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਜਾਰੀ ਕਿਸਾਨਾਂ ਦੇ ਅੰਦੋਲਨ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ  ‘‘ਚੁੱਪ’’ ‘ਤੇ ਕਾਂਗਰਸ ਨੇ ਐਤਵਾਰ ਨੂੰ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਉਨ੍ਹਾਂ ਨੇ 33 ਪ੍ਰਦਰਸ਼ਨਕਾਰੀਆਂ ਦੀ ਮੌਤ ਹੋਣ ‘ਤੇ ਹੁਣ ਤੱਕ ਸੋਗ ਜ਼ਾਹਰ ਕਿਉਂ ਨਹੀਂ ਕੀਤਾ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੰਦੋਲਨ ਦੇ ਸਮੇਂ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਨਮਸਕਾਰ ਕਰਦੇ ਹੋਏ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਅਤੇ ਕੁਰਬਾਨੀ ਸਦੀਵੀ ਰੰਗ ਲਿਆਏਗੀ। ਕਿਸਾਨ ਭਰਾਵਾਂ – ਭੈਣਾਂ ਨੂੰ ਨਮਸਕਾਰ ਅਤੇ ਸ਼ਰਧਾਂਜਲੀ।’’ ਕਾਂਗਰਸ ਦੇ ਬੁਲਾਰੇ ਸ਼ਮਾ ਮੋਹੰਮਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੰਦੋਲਨ ਦੇ ਸਮੇਂ 33 ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਅੰਦੋਲਨਕਾਰੀ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਕਾਂਗਰਸ ਐਤਵਾਰ ਨੂੰ ਵੀ ਸ਼ਰਧਾਂਜਲੀ ਦਿਨ ਮਨਾ ਰਹੀ ਹੈ।

ਸਿੰਘੂ ਬਾਰਡਰ ਤੋਂ ਘਰਾਂ ‘ਚ ਬੈਠੇ ਪੰਜਾਬੀਆਂ ਲਈ ਆਇਆ ਸੰਦੇਸ਼, ਸੁਣ ਘਰਾਂ ਤੋਂ ਬਾਹਰ ਨਿਕਲੇ ਲੋਕ

ਉਨ੍ਹਾਂ ਨੇ ਸਵਾਲ ਕੀਤਾ, ‘‘(ਪਰ) ਸਾਡੇ ਪ੍ਰਧਾਨ ਮੰਤਰੀ ਚੁੱਪ ਕਿਉਂ ਹਨ? ਸ਼੍ਰੀ ਅਮਿਤ ਸ਼ਾਹ ਜੀ ਚੁੱਪ ਕਿਉਂ ਹਨ ਅਤੇ ਯੋਗੀ ਆਦਿੱਤਿਆਨਾਥ ਚੁੱਪ ਕਿਉਂ ਹਨ? ਪ੍ਰਧਾਨਮੰਤਰੀ ਮੋਦੀ ਨੇ ਇੱਕ ਸ਼ਬਦ ਵੀ ਕਿਉਂ ਨਹੀਂ ਬੋਲਿਆ? ਸਾਡੇ ਪ੍ਰਧਾਨਮੰਤਰੀ ਚੁੱਪ ਕਿਉਂ ਹਨ ? ਸਾਡੇ ਅੰਨਦਾਤਾ ਦਿੱਲੀ ਦੇ ਬਾਰਡਰਾਂ ‘ਤੇ ਆਪਣੀਆਂ ਪਤਨੀਆਂ ਅਤੇ ਬੱਚਿਆਂ ਦੇ ਨਾਲ ਕੜਾਕੇ ਦੀ ਠੰਡ ‘ਚ ਬੈਠੇ ਹੋਏ ਹਨ, ਪਰ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ, ਉੱਤਰ ਬੰਗਾਲ ਜਾਣ ਲਈ ਸਮਾਂ ਹੈ। ’’ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਪੂਰੀ ‘‘ਬੇਰਹਿਮੀ’’ ਜੱਗ ਜ਼ਾਹਰ ਹੋ ਰਹੀ ਹੈ ਕਿਉਂਕਿ ਲੱਖਾਂ ਦੀ ਗਿਣਤੀ ‘ਚ ਕਿਸਾਨ ਨਿਆਂ ਦੀ ਉਡੀਕ ਕਰ ਰਹੇ ਹਨ। ਕਾਂਗਰਸ ਦੇ ਬੁਲਾਰੇ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਕੋਲ ਧਾਰਮਿਕ ਸਥਾਨਾਂ ‘ਤੇ ਜਾਣ ਦਾ ਸਮਾਂ ਹੈ ਪਰ ਕਿਸਾਨਾਂ ਦੀ ਮੌਤ ‘ਤੇ ਸੋਗ ਕਰਨ ਦਾ ਸਮਾਂ ਨਹੀਂ ਹੈ।

ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ,ਕਿਸਾਨਾਂ ਦਾ ਹੋ ਸਕਦਾ ਹੈ ਵੱਡਾ ਨੁਕਸਾਨ,ਖੂਫੀਆਂ ਜਾਣਕਾਰੀ ਆਈ ਸਾਹਮਣੇ?

ਉਨ੍ਹਾਂ ਨੇ ਕਿਹਾ, ‘‘ਪ੍ਰਧਾਨਮੰਤਰੀ ਦੀ ਹਮਦਰਦੀ ਕਿੱਥੇ ਹੈ ? ਮੈਂ ਪ੍ਰਧਾਨਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਾ ਕੇ ਉਨ੍ਹਾਂ ਨੂੰ ਮਿਲਣ। ਉਨ੍ਹਾਂ ਨੂੰ ਕਿਸਾਨਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਕਿਸਾਨ, ਵਿਰੋਧੀ ਪਾਰਟੀਆਂ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਕਾਨੂੰਨ ਦੇ ਨਵੇਂ ਰੂਪ ਲਿਆਉਣ।’’ ਜ਼ਿਕਰਯੋਗ ਹੈ ਕਿ ਹਜਾਰਾਂ ਦੀ ਗਿਣਤੀ ‘ਚ ਕਿਸਾਨ ਦਿੱਲੀ ਨਾਲ ਲੱਗੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਾਰਡਰਾਂ ‘ਤੇ ਲਗਭਗ ਚਾਰ ਹਫਤੇ ਤੋਂ ਡੇਰਾ ਲਗਾ ਰਹੇ ਹਨ। ਇਹਨਾਂ ਵਿਚੋਂ ਜਿਆਦਾਤਰ ਕਿਸਾਨ ਪੰਜਾਬ ਅਤੇ ਹਰਿਆਣਾ ਦੇ ਹਨ। ਅੰਦੋਲਨਕਾਰੀ ਕਿਸਾਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button