ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ‘ਤੇ ਮੁਕੱਦਮਾ ਦਰਜ, ਭੁਗਤਣਗੇ ਪੇਸ਼ੀਆਂ!
ਬਠਿੰਡਾ : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈ ਜੀਤ ਸਿੰਘ ਜੌਹਲ ਨੇ ਬਠਿੰਡਾ ਦੇ ਕੋਰਟ ‘ਚ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਮਜੀਠੀਆ, ਦਲਜੀਤ ਸਿੰਘ ਚੀਮਾ, ਹਰਸਿਮਰਤ ਕੌਰ ਬਾਦਲ ਅਤੇ ਨਿੱਜੀ ਟੀ.ਚੀ ਚੈਨਲ ਦੇ ਮਾਲਕ ਉੱਤੇ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ। ਸਾਰਾ ਮਾਮਲਾ ਇਹ ਹੈ ਕਿ ਇਕ ਰੈਲੀ ‘ਚ ਅਕਾਲੀ ਦਲ ਦੇ ਆਗੂਆਂ ਅਤੇ ਨਿੱਜੀ ਟੀ.ਵੀ. ਚੈਨਲ ਵਲੋਂ ਜੈ ਜੀਤ ਸਿੰਘ ਜੌਹਲ ‘ਤੇ ਗੁੰਡਾ ਟੈਕਸ ਵਸੂਲਣ ਦਾ ਦੋਸ਼ ਲਗਾਇਆ ਸੀ। ਜਿਸ ਦੇ ਚਲਦਿਆਂ ਬਠਿੰਡਾ ਦੀ ਕੋਰਟ ‘ਚ ਜੈ ਜੀਤ ਸਿੰਘ ਜੌਹਲ ਉਰਫ਼ ਜੇ.ਜੇ ਨੇ ਅਕਾਲੀ ਆਗੂਆਂ ਅਤੇ ਟੀ.ਵੀ ਚੈਨਲ ‘ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ।
Read Also ਕੈਪਟਨ ਬਾਰੇ ਇਹ ਕੀ ਕਹਿ ਗਏ ਸੁਖਬੀਰ ਬਾਦਲ?
ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਵਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਪ੍ਰਮੁੱਖ ਆਗੂਆਂ ਅਤੇ ਨਿੱਜੀ ਟੀ.ਵੀ ਚੈਨਲ ‘ਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਅਤੇ ਕੋਰਟ ‘ਚ ਇਸ ਕੇਸ ਦੀ ਤਾਰੀਖ 25 ਜਨਵਰੀ 2019 ਹੈ। ਅਕਾਲੀ ਆਗੂ ਜੈ ਜੀਤ ਸਿੰਘ ‘ਤੇ ਗੁੰਡਾ ਟੈਕਸ ਵਸੂਲਣ ਦਾ ਲਗਾਇਆ ਇਲਜ਼ਾਮ ਸਾਬਿਤ ਨਹੀਂ ਕਰ ਸਕੇ। ਦੱਸਣਯੋਗ ਹੈ ਕਿ ਜੇ.ਜੇ ਵਲੋਂ ਭੇਜੇ ਗਏ ਲੀਗਲ ਨੋਟਿਸ ਦਾ ਜਵਾਬ ਨਾ ਦੇਣ ਤੋਂ ਬਾਅਦ ਹੀ ਕਰਿਮਨਲ ਕੋਰਟ ‘ਚ ਕੇਸ ਦਰਜ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.