Breaking NewsD5 specialIndiaNewsPolitics

‘ਸੁਖਬੀਰ ਨੇ ਕੀ ਪੰਥ ਸੇ ਗੱਦਾਰੀ, ਵਿਛੜੇ ਸਭੀ ਵਾਰੀ-ਵਾਰੀ’ , ਵਿਰੋਧੀਆਂ ਦੇ ਚਟਖਾਰੇ ਸੁਣ ਕੇ ਜ਼ਰਾ

ਮੰਗਲਵਾਰ ਦਿਨ ਚੜ੍ਹਨ ਤੋਂ ਪਹਿਲਾ ਦਿੱਲੀ ਤੋਂ ਆਈ ਇਕ ਖਬਰ ਨੇ ਪੰਜਾਬ ਦੀ ਸਿਆਸਤ ‘ਚ ਭੁਚਾਲ ਲਿਆ ਦਿੱਤਾ। ਖਬਰ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਅਸਤੀਫੇ ਦੀ ਪਰ ਜਿਵੇਂ ਹੀ ਸੂਰਜ ਦੀਆਂ ਕਿਰਨਾਂ ਫੁੱਟੀਆਂ ਮਨਜੀਤ ਸਿੰਘ ਜੀਕੇ ਨੇ ਅਸਤੀਫੇ ਦੀਆਂ ਸਾਰੀਆਂ ਅਫਵਾਹਾਂ ‘ਤੇ ਪਾਣੀ ਫੇਰ ਦਿੱਤਾ ਪਰ ਇਸ ਦਰਮਿਆਨ ਵਿਰੋਧੀ ਧਿਰਾਂ ਨੇ ਅਸਤੀਫੇ ਦੀ ਅਫਵਾਹ ‘ਤੇ ਆਪਣੀਆਂ ਬਿਆਨ ਬਾਜੀਆਂ ਨਾਲ ਖੂਬ ਆਨੰਦ ਮਾਣਿਆ ਤੁਸੀਂ ਵੀ ਸੁਣੋਂ ਵੱਖ-ਵੱਖ ਲੀਡਰਾਂ ਦੇ ਇਹ ਬਿਆਨ…

ਉਧਰ ਪਰਮਜੀਤ ਸਿੰਘ ਸਰਨਾ ਨੇ ਵੀ ਮਨਜੀਤ ਸਿੰਘ ਜੀ.ਕੇ ਦੇ ਅਸਤੀਫੇ ਦੀ ਸਾਫ-ਸਾਫ ਸ਼ਬਦਾਂ ਵਿਚ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਜੀ.ਕੇ ਦੇ ਅਸਤੀਫੇ ਨੂੰ ਲੈ ਕੇ ਖੂਬ ਤੰਜ ਕਸੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਫਵਾਹਾਂ ਉੱਡੀਆਂ ਸਨ ਕਿ ਮਨਜੀਤ ਸਿੰਘ ਜੀ.ਕੇ ਨੇ ਅਕਾਲੀ ਦਲ ਨਾਲ ਬੇਅਦਬੀ, ਬਰਗਾੜੀ ਕਾਂਡ ਅਤੇ ਅਮਰੀਕਾ ਦੇ ਯੂਬਾ ਸਿਟੀ ਚ ਹੋਈ ਆਪਣੀ ਕੁੱਟਮਾਰ ਤੇ ਨਰਾਜ਼ਗੀ ਜਤਾਉਂਦਿਆਂ, ਕਮੇਟੀ ਦੇ ਪ੍ਰਧਾਨ ਵੱਜੋਂ ਅਸਤੀਫਾ ਦੇ ਦਿੱਤਾ ਹੈ। ਪਰ ਮਨਜੀਤ ਸਿੰਘ ਜੀ.ਕੇ ਦੇ ਬਿਆਨ ਆਉਣ ਤੋਂ ਬਾਅਦ ਇਨ੍ਹਾਂ ਸਾਰੀਆਂ ਖਬਰਾਂ ਉੱਤੇ ਵਿਰਾਮ ਚਿੰਨ ਲਗਾ ਦਿੱਤਾ।

Read Also ਮਨਜੀਤ ਸਿੰਘ ਜੀ.ਕੇ. ਦੇ ਅਸਤੀਫ਼ੇ ਦਾ ਅਸਲ ਸੱਚ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button