PunjabPunjabTop News

ਸੀ.ਬੀ.ਆਈ. ਅਦਾਲਤ ਨੇ 1993 ਦੇ ਫਰਜ਼ੀ ਮੁਕਾਬਲੇ ‘ਚ ਤਤਕਾਲੀ ਇੰਸਪੈਕਟਰ ਨੂੰ ਸੁਣਾਈ 3 ਸਾਲ ਦੀ ਸਜ਼ਾ, ਇੱਕ ਚੌਕੀ ਇੰਚਾਰਜ ਬਰੀ

ਸੀ.ਬੀ.ਆਈ. ਕੋਰਟ ਨੇ ਸਾਲ 1993 ਦੇ ਇਕ ਪੁਲਿਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦਿਆਂ ਉਸ ਵਿਚ ਸ਼ਾਮਿਲ ਤਤਕਾਲੀ ਐਸ.ਐਚ.ਓ. ਥਾਣਾ ਬਿਆਸ ਨੂੰ ਦੋਸ਼ੀ ਕਰਾਰ ਦਿੱਤਾ ਤੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਤਤਕਾਲੀ ਐਸ.ਐਚ. ਓ. ਇੰਸਪੈਕਟਰ ਪਰਮਜੀਤ ਸਿੰਘ ਨੂੰ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਸਾਲ 1993 ਵਿਚ ਉਸ ਵੇਲੇ ਪੁਲਿਸ ਵਿਚ ਸਿਪਾਹੀ ਵਜੋਂ ਤਾਇਨਾਤ ਸੁਰਮੁੱਖ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਦੀ ਗੈਰ-ਕਾਨੂੰਨੀ ਹਿਰਾਸਤ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੇ ਦੋਸ਼ ਹੇਠ ਸਜ਼ਾ ਸੁਣਾਈ ਹੈ। ਮੁਹਾਲੀ ਸਥਿਤ ਵਿਸ਼ੇਸ਼ ਸੀ.ਬੀ.ਆਈ. ਜੱਜ ਮਨਜੋਤ ਕੌਰ ਦੀ ਅਦਾਲਤ ਨੇ ਸਾਲ 1992 ਦੇ ਇਕ ਪੁਲਿਸ ਮੁਕਾਬਲੇ ਵਿਚ ਤਤਕਾਲੀ ਚੌਕੀ ਇੰਚਾਰਜ ਨੂੰ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਚੌਕੀ ਸ਼ਾਹਬਾਜ਼ਪੁਰ ਦੇ ਤਤਕਾਲੀ ਇੰਚਾਰਜ ਗੁਰਨਾਮ ਸਿੰਘ ਨੂੰ ਪਿੰਡ ਗੁਲਾਲੀਪੁਰ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਕਰਨਵੀਰ ਸਿੰਘ ਨੂੰ ਸਾਲ 1992 ਵਿਚ ਅਗਵਾ ਕਰਨ ਅਤੇ ਫਰਜ਼ੀ ਪੁਲਿਸ ਮੁਕਾਬਲਾ ਬਣਾ ਕਤਲ ਕਰਨ ਦੇ ਦੋਸ਼ ਵਿਚ ਨਾਮਜ਼ਦ ਕੀਤਾ ਗਿਆ ਸੀ। ਉਹ ਇਸ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ। ਇਕਲੌਤਾ ਵਿਅਕਤੀ ਸੀ, ਜਿਸਨੂੰ ਅੱਜ ਮੁਹਾਲੀ ਵਿਖੇ ਸੁਣਵਾਈ ਮੌਕੇ ਬਰੀ ਕਰ ਦਿੱਤਾ ਗਿਆ। ਅੱਜ ਅਦਾਲਤ ਵਿਖੇ ਪੁਰਾਣੇ ਪੁਲਿਸ ਮੁਕਾਬਲਿਆਂ ਸਬੰਧੀ ਦਰਜ ਦੋ ਕੇਸਾਂ ਦਾ ਵੱਖ-ਵੱਖ ਅਦਾਲਤਾਂ ਵਲੋਂ ਨਿਪਟਾਰਾ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button