SportsTop News

PCA ਪ੍ਰਧਾਨ ਚਾਹਲ ਦੇ ਅਸਤੀਫ਼ੇ ਤੋਂ ਬਾਅਦ ਭੱਜੀ ਦਾ ਟਵੀਟ

ਨਵੀਂ ਦਿੱਲੀ : ਪੰਜਾਬ ਕ੍ਰਿਕੇਟ ਐਸੋਸੀਏਸ਼ਨ (ਪੀ. ਸੀ. ਏ.) ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ ਵੱਲੋਂ ਦਿੱਤੇ ਅਸਤੀਫ਼ੇ ਮਗਰੋਂ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ, ਰਾਜ ਸਭਾ ਮੈਂਬਰ ਤੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਨੇ ਟਵੀਟ ਕੀਤਾ ਹੈ। ਹਰਭਜਨ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ‘ਸੱਚ ਪ੍ਰੇਸ਼ਾਨ ਹੋ ਸਕਦਾ ਹੈ ਪਰ ਹਾਰ ਨਹੀਂ ਸਕਦਾ। ਸੱਤਯਮੇਵ ਜਯਤੇ….।’

SYL ਦਾ ਮੁੱਦਾ ਹੱਲ, ਕੇਂਦਰ ਦਾ ਵੱਡਾ ਫ਼ੈਸਲਾ? ਮੂਸੇਵਾਲਾ ਦੇ ਕਤਲ ਦਾ ਗਵਾਂਢੀ ਗ੍ਰਿਫ਼ਤਾਰ | D5 Channel Punjabi

ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਅਤੇ ਸਾਬਕਾ ਗੇਂਦਬਾਜ਼, ਮੌਜੂਦਾ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਗੁਲਜ਼ਾਰ ਇੰਦਰ ਚਾਹਲ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਸਨ। ਇਸ ਦੀ ਸ਼ਿਕਾਇਤ ਲੋਕਪਾਲ ਨੂੰ ਵੀ ਭੇਜੀ ਸੀ। ਉਨ੍ਹਾਂ ਚਾਹਲ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਕਥਿਤ ਤੌਰ ’ਤੇ ਆਪਣੇ ਨਜ਼ਦੀਕੀਆਂ ਨੂੰ ਪੀ. ਸੀ. ਏ. ਦੇ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਦਿਆਂ ਮੈਂਬਰ ਬਣਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button