Breaking NewsD5 specialNewsPunjab

ਸੀਸੀਟੀਵੀ ਤਸਵੀਰਾਂ ‘ਚ ਦੇਖੋ ਕਿਵੇਂ ਮਚੀ ਹਫ਼ੜਾ ਦਫ਼ੜੀ (Video)

ਮੋਗਾ : ਵੱਡੀ ਖ਼ਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਬਾਘਾਪੁਰਾਣਾ ਕਸਬੇ ‘ਚ ਉਸ ਵੇਲੇ ਸਨਸਨੀ ਫੈਲ ਗਈ। ਜਦੋਂ ਕੋਰੀਅਰ ਡਲਿਵਰੀ ਕਰਨ ਜਾ ਰਹੇ ਇਕ ਵਿਅਕਤੀ ਦੇ ਬੈਗ ‘ਚ ਧਮਾਕਾ ਹੋਇਆ ਹੈ। ਇਸ ਦੌਰਾਨ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਹੈ। ਧਮਾਕੇ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਹਨ। ਮੌਕੇ ‘ਤੇ ਫੋਰੈਂਸਿਕ ਟੀਮ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੰਜਾਬ ‘ਚ ਅੱਜ ਤੋਂ ਬੱਸਾਂ ਦਾ ਕਿਰਾਇਆ ਵਧਿਆ, ਸੁਣੋ ਕਿਹੜੀ ਬੱਸ ਦਾ ਕਿੰਨਾ ਕਿਰਾਇਆ | Bus fare Hike in Punjab

ਮੌਕੇ ‘ਤੇ ਪਹੁੰਚੇ ਮੋਗਾ ਦੇ ਐੱਸਐਸਪੀ ਹਰਮਨਬੀਰ ਸਿੰਘ ਗਿੱਲ ਤੇ ਐਸਪੀਡੀ ਹਰੇਂਦਰ ਪਾਲ ਸਿੰਘ ਪਰਮਾਰ ਨੇ ਹਾਲਾਤ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਧਮਾਕੇ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਚੰਡੀਗੜ੍ਹ ਦੀ ਫੋਰੈਂਸਿਕ ਟੀਮ ਵੀ ਪੜਤਾਲ ‘ਚ ਸ਼ਾਮਲ ਹੋਣ ਜਾ ਰਹੀ ਹੈ। ਧਮਾਕਾ ਕੋਈ ਸ਼ਰਾਰਤ ਹੈ ਜਾਂ ਫੇਰ ਇਸ ਪਿੱਛੇ ਕਿਸ ਦਾ ਹੱਥ ਹੈ। ਇਸ ਦਾ ਖ਼ੁਲਾਸਾ ਜਾਂਚ ਤੋਂ ਬਾਅਦ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button