ਸੀਰੀਆ : ਕੈਂਪ ‘ਚ 6 ਸਾਲ ਦੀ ਬੱਚੀ ਨੂੰ ਜ਼ੰਜੀਰਾਂ ‘ਚ ਬੰਨ੍ਹ ਕੇ ਰੱਖਿਆ, ਹੁਣ ਹੋਈ ਭੁੱਖ ਨਾਲ ਮੌਤ
ਦਮਿਸ਼ਕ : 6 ਸਾਲ ਦੀ ਇਸ ਬੱਚੀ ਦੀ ਤਸਵੀਰ ਕੁਝ ਮਹੀਨੇ ਪਹਿਲਾਂ ਪੂਰੀ ਦੁਨੀਆ ‘ਚ ਵਾਇਰਲ ਹੋਈ ਸੀ। ਇਸਦਾ ਨਾਮ ਹੈ ਨਹਿਲਾ ਅਲ ਓਥਮਾਨ। ਇਹ ਸੀਰੀਆ ਦੀ ਰਹਿਣ ਵਾਲੀ ਸੀ। ਯੁੱਧ ਦੇ ਚੱਲਦਿਆਂ ਇਹ ਬੱਚੀ ਰਾਹਤ ਕੈਂਪ ( Refugee Camp ) ‘ਚ ਆਪਣੇ ਪਿਤਾ ਦੇ ਨਾਲ ਰਹਿੰਦੀ ਸੀ ਪਰ ਨਹਿਲਾ ਹੁਣ ਇਸ ਦੁਨੀਆ ‘ਚ ਨਹੀਂ ਰਹੀ। ਉਹ ਕੁਪੋਸ਼ਣ ਦਾ ਸ਼ਿਕਾਰ ਸੀ। ਕੈਂਪ ਦੇ ਲੋਕਾਂ ਦਾ ਕਹਿਣਾ ਹੈ ਕਿ ਨਹਿਲਾ ਦੇ ਪਿਤਾ ਉਸਦਾ ਠੀਕ ਤਰ੍ਹਾਂ ਖਿਆਲ ਨਹੀਂ ਰੱਖਦੇ ਸਨ। ਕਿਹਾ ਜਾ ਰਿਹਾ ਹੈ ਕਿ ਭੁੱਖੇ ਰਹਿਣ ਦੇ ਚੱਲਦਿਆਂ ਉਸਨੂੰ ਹੈਪੇਟਾਈਟਿਸ ਬੀ ਅਤੇ ਹੋਰ ਬਿਮਾਰੀਆਂ ਹੋ ਗਈਆਂ। ਬਾਅਦ ‘ਚ ਇਸ ਬੱਚੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਕਿਸਾਨਾਂ ਨੂੰ ਪਈ ਇੱਕ ਹੋਰ ਮਾਰ !ਮੰਡੀ ਪਹੁੰਚ ਕੇ ਉੱਡੇ ਹੋਸ਼! ਅੱਕੇ ਕਿਸਾਨਾਂ ਦਾ ਵੱਡਾ ਐਲਾਨ!
ਸੀਰੀਆ ਦੇ ਸ਼ਰਨਾਰਥੀ ਕੈਂਪ ਵਿਚ ਪਿਤਾ ਉਸ ਨੂੰ ਦਿਨ ਵੇਲੇ ਅਕਸਰ ਜੰਜ਼ੀਰ ਨਾਲ ਬੰਨ੍ਹ ਕੇ ਰੱਖਦੇ ਸਨ ਤਾਂ ਜੋ ਉਹ ਕਿਤੇ ਭਟਕ ਨਾ ਜਾਵੇ ਅਤੇ ਨਾਲ ਹੀ ਦੂਜੇ ਬੱਚਿਆਂ ਨਾਲ ਖੇਡ ਨਾ ਸਕੇ। ਰਾਤ ਵੇਲੇ ਵੀ ਉਸ ਨੰ ਇਕ ਪਿੰਜ਼ਰੇਨੁਮਾ ਬਿਸਤਰਾ ਦਿੱਤਾ ਜਾਂਦਾ ਸੀ।ਦੱਸਿਆ ਗਿਆ ਹੈਕਿ ਉਸ ਦੇ ਪਿਤਾ ਉਸ ਨੂੰ ਕਾਫੀ ਤਕਲੀਫ ਦਿੰਦੇ ਸਨ। ਨਹਿਲਾ ਨੂੰ ਮਹੀਨੇ ਵਿਚ ਸਿਰਫ ਇਕ ਵਾਰ ਨਹਾਉਣ ਦੀ ਇਜਾਜ਼ਤ ਸੀ। ਉਹ ਉਸ ਨੂੰ ਠੀਕ ਢੰਗ ਨਾਲ ਖਾਣਾ ਵੀ ਨਹੀਂ ਦਿੰਦੇ ਸਨ। ਇਸ ਦੇ ਇਲਾਵਾ ਬੱਚੀ ਨੂੰ ਮਾਂ ਤੋਂ ਵੀ ਵੱਖ ਕਰ ਦਿੱਤਾ ਗਿਆ ਸੀ।
ਕਾਂਗਰਸ ਦੀ ਮੀਟਿੰਗ ਤੋਂ ਬਾਅਦ ਵੱਡੇ ਖੁਲਾਸੇ!ਆਹ ਮੰਤਰੀ ਨੇ ਦੱਸਤੀਆਂ ਅੰਦਰਲੀਆਂ ਗੱਲਾਂ! ਆਇਆ ਸਿਆਸੀ ਭੂਚਾਲ!
ਕੈਂਪ ਸੁਪਰਵਾਈਜ਼ਰ ਹਿਸ਼ਾਮ ਅਲੀ ਉਮਰ ਮੁਤਾਬਕ ਉਹਨਾਂ ਨੇ ਕਈ ਵਾਰ ਬੱਚੀ ਦੇ ਪਿਤਾ ਨੂੰ ਉਸ ਨੂੰ ਜੰਜ਼ੀਰਾਂ ਤੋਂ ਮੁਕਤ ਕਰਨ ਅਤੇ ਪਿੰਜ਼ਰੇ ਵਿਚ ਨਾ ਰੱਖਣ ਲਈ ਕਿਹਾ ਪਰ ਉਹ ਹਮੇਸ਼ਾ ਅਜਿਹਾ ਕਰਨ ਤੋਂ ਇਨਕਾਰ ਕਰ ਦਿੰਦਾ ਸੀ। ਨਹਿਲਾ ਦੀਆਂ ਜੰਜ਼ੀਰਾਂ ਵਿਚ ਬੰਨ੍ਹੇ ਹੋਈ ਦੀ ਤਸਵੀਰ ਵਾਇਰਲ ਹੋਣ ‘ਤੇ ਹੰਗਾਮਾ ਮਚ ਗਿਆ ਸੀ। ਇਸ ਤਸਵੀਰ ਜ਼ਰੀਏ ਲੋਕਾਂ ਨੇ ਦੇਖਿਆ ਕਿ ਸੀਰੀਆ ਦੇ ਉੱਤਰ ਵਿਚ ਸਥਿਤ ਕੈਂਪਾਂ ਵਿਚ ਰਹਿ ਰਹੇ ਲੱਖਾਂ ਲੋਕ ਕਿੰਨੀ ਮੁਸ਼ਕਲ ਵਿਚ ਹਨ।ਇਸ ਮਗਰੋਂ ਕੁਝ ਸਮੇਂ ਲਈ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਨਹਿਲਾ ਆਪਣੇ ਪਰਿਵਾਰ ਨਾਲ ਉੱਤਰੀ-ਪੱਛਮੀ ਸੀਰੀਆ ਦੇ ਬਾਗੀਆਂ ਤੇ ਕਬਜ਼ੇ ਵਾਲੇ ਹਿੱਸੇ ਵਿਚ ਸਥਿਤ ਫਰਜੱਲਾਹ ਕੈਂਪ ਵਿਚ ਰਹਿੰਦੀ ਸੀ। ਇੱਥੇ ਲੋਕ ਬੰਬਾਰੀ ਦੇ ਡਰ ਕਾਰਨ ਰਹਿੰਦੇ ਹਨ। ਖਾਸ ਕਰ ਕੇ ਬੱਚਿਆਂ ਲਈ ਇਹਨਾਂ ਕੈਂਪਾਂ ਵਿਚ ਸਥਿਤੀਆਂ ਲਗਾਤਾਰ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ।ਕਈ-ਕਈ ਦਿਨਾਂ ਤੱਕ ਇਹਨਾਂ ਕੈਂਪਾਂ ਵਿਚ ਖਾਣਾ ਨਹੀਂ ਮਿਲਦਾ ਜਿਸ ਨਾਲ ਕੁਪੋਸ਼ਣ ਦੀ ਦਰ ਵੱਧਦੀ ਜਾ ਰਹੀ ਹੈ। ਨਹਿਲਾ ਵੀ ਉਸੇ ਦਾ ਸ਼ਿਕਾਰ ਬਣੀ।
The Syrian girl Nahla Al-Othman died yesterday.
She’d been handcuffed by her father for all of her short life.
Everyone saw her like this in Faraj Allah camp camp in Idlib ,but no one interfered.
A mural from Idlib by the painter Aziz Asmar reads we all killed Nahla pic.twitter.com/XFZz8VUqBl— Hamza Alheraki (@HerakiHamza) May 6, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.