Breaking NewsD5 specialIndiaNewsPunjabTop News

ਕੈਪਟਨ ਅਮਰਿੰਦਰ ਨੂੰ ਹੁਣ ਵੀ ਮਨਾਉਣਾ ਚਾਹੁੰਦੀ ਹੈ ਕਾਂਗਰਸ, ਸੋਨੀਆ ਗਾਂਧੀ ਖੁਦ ਹੋਈ ਸਰਗਰਮ 

ਪਟਿਆਲਾ : ਪੰਜਾਬ ਦੀ ਰਾਜਨੀਤੀ ‘ਚ ਕੈਪ‍ਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਆਪਣੀ ਪਾਰਟੀ ਬਣਾਉਣ ਦੀ ਘੋਸ਼ਣਾ ਕਰ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹੁਣ ਵੀ ਮਨਾਉਣਾ ਚਾਹੁੰਦੀ ਹੈ। ਦੱਸ ਦਈਏ ਕਿ ਇਸਦੇ ਲਈ ਪਾਰਟੀ ਦੀ ਰਾਸ਼‍ਟਰੀ ਪ੍ਰਧਾਨ ਸੋਨੀਆ ਗਾਂਧੀ ਖੁੁਦ ਸਰਗਰਮ ਹੋ ਗਈ ਹੈ। ਕਾਂਗਰਸ ਨਹੀਂ ਚਾਹੁੰਦੀ  ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡਣ।

ਦਿੱਲੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਜਥੇਬੰਦੀਆਂ ਦਾ ਧਮਾਕਾ!ਰਾਤੋਂ-ਰਾਤ ਲਿਆ ਵੱਡਾ ਫੈਸਲਾ

ਦਰਅਸਲ ਕਾਂਗਰਸ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਜੇਕਰ ਕੈਪਟਨ ਹੁਣ ਕਾਂਗਰਸ ਪਾਰਟੀ ਨੂੰ ਛੱਡਦੇ ਹਨ ਤਾਂ ਪੰਜਾਬ ‘ਚ ਪਾਰਟੀ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਕੈਪਟਨ ਨੇ ਪਹਿਲਾਂ ਹੀ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਸਾਫ਼ ਕਰ ਦਿੱਤਾ ਹੈ ਕਿ ਜੇਕਰ ਹਾਈਕਮਾਨ ਨੇ ਹੀ ਉਨ੍ਹਾਂ ਨੂੰ ਬਦਲਣ ਦਾ ਮਨ ਬਣਾ ਲਿਆ ਹੈ ਤਾਂ ਪਿੱਛੋਂ ਤਾਂ ਸਭ ਬਹਾਨੇ ਹਨ। ਦੂਜੇ ਪਾਸੇ ਨਵਜੋਤ ਸਿੱਧੂ ਨੇ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਉਸ ਤੋਂ ਕਾਂਗਰਸ ਪਹਿਲਾਂ ਹੀ ਨਾਰਾਜ਼ ਹੈ।

ਖੇਤੀਬਾੜੀ ਮੰਤਰੀ ਦਾ ਚੰਡੀਗੜ੍ਹ ਤੋਂ ਵੱਡਾ ਐਲਾਨ! ਖੁਸ਼ ਕਰਤੇ ਕਿਸਾਨ || D5 Channel Punjabi

ਨਵਜੋਤ ਸਿੱਧੂ ਪਾਰਟੀ ਦੇ ਪ੍ਰੋਗਰਾਮਾਂ ‘ਚ ਹਿੱਸਾ ਤਾਂ ਲੈ ਰਹੇ ਹਨ ਪਰ ਕਾਂਗਰਸ ਭਵਨ ਨਹੀਂ ਜਾ ਰਹੇ। ਅਜਿਹੇ ‘ਚ ਕਾਂਗਰਸ ਵੀ ਮੁਲਾਂਕਣ ਕਰ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਨਾਲ ਪਾਰਟੀ ਨੂੰ ਕਿੰਨਾ ਨੁਕਸਾਨ ਹੋਵੇਗਾ ਅਤੇ ਸਿੱਧੂ ਦੇ ਜਾਣ ਨਾਲ ਕਿੰਨਾ ਨੁਕਸਾਨ ਹੋਵੇਗਾ। ਕਾਂਗਰਸ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਭਾਜਪਾ ‘ਚ ਚਲੇ ਜਾਂਦੇ ਹਨ ਤਾਂ ਭਾਜਪਾ ਨੂੰ ਬੈਠੇ-ਬਿਠਾਏ ਇਕ ਵੱਡਾ ਸਿੱਖ ਚਿਹਰਾ ਮਿਲ ਜਾਵੇਗਾ, ਜਿਸ ਦੀ ਕੌਮੀ ਪੱਧਰ ‘ਤੇ ਵੀ ਪਛਾਣ ਹੈ। ਇਸੇ ਕਾਰਨ ਹੁਣ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਮਨਾਉਣਾ ਚਾਹੁੰਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button