Breaking NewsD5 specialIndiaNewsPolitics

ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ AAP ਵਰਕਰ ਦੇ ਮੂੰਹ ‘ਤੇ ਜੜ੍ਹਿਆ ਥੱਪੜ

ਨਵੀ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣਾ ਵੋਟ ਦੇ ਕੇ ਨਿਕਲੀ ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਵਰਕਾਰ ਨੂੰ ਥੱਪੜ ਜੜ੍ਹ ਦਿੱਤਾ। ਜਿਸ ‘ਆਪ’ ਵਰਕਰ ਦੇ ਨਾਲ ਬਦਸਲੂਕੀ ਹੋਈ ਹੈ, ਉਸ ਦਾ ਨਾਂ ਧਰਮੇਸ਼ ਹੈ। ਅਲਕਾ ਦਾ ਦੋਸ਼ ਹੈ ਕਿ ਉਸ ਸ਼ਖਸ ਨੇ ਉਨ੍ਹਾਂ ਦੇ ਬੇਟੇ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ। ਦਰਅਸਲ ਚਾਂਦਨੀ ਚੌਕ ਦੇ ਮਜਨੂੰ ਕੇ ਟਿੱਲੇ ਦੇ ਪੋਲਿੰਗ ਕੇਂਦਰ 126 ਤੋਂ 133 ‘ਤੇ ਅਲਕਾ ਲਾਂਬਾ ਅਤੇ ‘ਆਪ’ ਵਰਕਰ ਦੇ ਵਿਚਾਲੇ ਨੋਕ-ਝੋਕ ਹੋਈ।

ਕੇਜਰੀਵਾਲ ਨੇ ਵੋਟ ਪਾ ਕੇ ਦਿੱਤਾ ਵੱਡਾ ਬਿਆਨ | Kejriwal | Voting | Delhi Election 2020

ਦੱਸ ਦਈਏ ਕਿ ਦਿੱਲੀ ‘ਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟ ਪਾਏ ਜਾ ਰਹੇ ਹਨ। ਦਿੱਲੀ ਦੇ ਲੋਕ 672 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਦਿੱਲੀ ‘ਚ ਕੁਲ 1.47 ਕਰੋੜ ਵੋਟਰ ਹਨ। ਇਸ ਕੁਲ ਵੋਟਰਾਂ ਵਿੱਚੋਂ ਪੁਰਸ਼ਾਂ ਦੀ ਗਿਣਤੀ 81.05 ਲੱਖ ਹੈ, ਉਥੇ ਹੀ ਮਹਿਲਾ ਵੋਟਰਾਂ ਦੀ ਗਿਣਤੀ 66.80 ਲੱਖ ਹੈ। ਉਥੇ ਹੀ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਗਿਣਤੀ 2.32 ਲੱਖ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button