Breaking NewsD5 specialIndiaNewsPoliticsPunjab

ਸਿੱਧੂ ਨੇ ਲੜਾ ਦਿੱਤੇ ਟਕਸਾਲੀ, ਢੀਂਡਸਾ ਤੇ ਬ੍ਰਹਮਪੁਰਾ ਆਪਸ ‘ਚ ਭਿੜੇ!, ਮੁੱਖ ਮੰਤਰੀ ਦੇ ਅਹੁਦੇ ਪਿੱਛੇ ਪਿਆ ਪੁਆੜਾ

ਲੁਧਿਆਣਾ : ਇਨੀਂ ਦਿਨੀਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਹੁਣ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਖਰੇ ਹੋਏ ਟਕਸਾਲੀਆਂ ਦੇ ਆਪਸ ਵਿੱਚ ਹੀ ਸੁਰ ਮਿਲਦੇ ਦਿਖਾਈ ਨਹੀਂ ਦੇ ਰਹੇ ਹਨ। ਦਰਅਸਲ ਬੀਤੇ ਦਿਨੀਂ ਖਬਰਾਂ ਆਈਆਂ ਸਨ ਕਿ ਟਕਸਾਲੀ ਸਿੱਧੂ ਨੂੰ ਮਨਾਉਣਗੇ ਅਤੇ ਆਪਣੇ ਵੱਲੋਂ ਮੁੱਖਮੰਤਰੀ ਦਾ ਦਾਅਵੇਦਾਰ ਵੀ ਨਵਜੋਤ ਸਿੰਘ ਸਿੱਧੂ ਨੂੰ ਬਣਾ ਸਕਦੇ ਹਨ ਪਰ ਲੁਧਿਆਣਾ ਪਹੁੰਚੇ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀਆਂ ਦੇ ਸਾਥੀ ਸੁਖਦੇਵ ਸਿੰਘ ਢੀਂਡਸਾ ਕੁਝ ਹੋਰ ਹੀ ਕਹਿੰਦੇ ਸੁਣਾਈ ਦਿੱਤੇ।

ਸਿੱਧੂ ਨੇ ਲੜਾ ਦਿੱਤੇ ਟਕਸਾਲੀ, ਢੀਂਡਸਾ ਤੇ ਬ੍ਰਹਮਪੁਰਾ ਆਪਸ ‘ਚ ਭਿੜੇ!, ਮੁੱਖ ਮੰਤਰੀ ਦੇ ਅਹੁਦੇ ਪਿੱਛੇ ਪਿਆ ਪੁਆੜਾ (Video)

ਢੀਂਡਸਾ ਨੇ ਕਿਹਾ ਕੀ ਜਿਸ ਟਕਸਾਲੀ ਨੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਹੈ ਉਹ ਉਸਦੀ ਆਪਣੀ ਰਾਏ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਇਹ ਬਿਆਨ ਦੇਣਾ ਸੀ ਤਾਂ ਉਹ ਟਕਾਸਲੀਆਂ ਦੇ ਨਾਲ ਰਾਏ ਕਰਕੇ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਗੱਲਬਾਤ ਕਰਕੇ ਦੇਣਾ ਚਾਹੀਦਾ ਸੀ।

ਲੋਕਾਂ ਨੇ ਘੇਰਿਆ Bhagwant Maan, ਦੇਖੋ ਕਿਵੇਂ ਹਿੰਦੀ ਦੇ ਕੱਢੇ ਵੱਟ, ਸਾਰੇ ਪਾਸੇ ਹੋਗੀ ਮਾਨ-ਮਾਨ

ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਦਾ ਇਹ ਬਿਆਨ ਕਿਉਂ ਦਿੱਤਾ। ਦਰਅਸਲ ਬੀਤੇ ਦਿਨੀਂ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਬਿਆਨ ਦਿੱਤਾ ਗਿਆ ਸੀ ਕੀ ਉਹ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਜਾਣਗੇ ਅਤੇ ਆਪਣੇ ਵੱਲੋਂ ਮੁੱਖਮੰਤਰੀ ਤੱਕ ਦਾ ਦਾਅਵੇਦਾਰ ਬਣਾਉਣਗੇ। ਜਿਸਤੋਂ ਬਾਅਦ ਢੀਂਡਸਾ ਨੂੰ ਇਹ ਬਿਆਨ ਦੇਣਾ ਪਿਆ। ਸਾਫ ਹੈ ਇੱਕੋ ਸੋਚ ਨੂੰ ਲੈ ਕੇ ਇਕੱਠੇ ਹੋਏ ਟਕਸਾਲੀ ਦੀਆਂ ਰਾਏ ਹੁਣ ਆਪਸ ‘ਚ ਮਿਲਦੀ ਹੋਈ ਨਹੀਂ ਦਿਖਾਈ ਦੇ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button