Breaking NewsD5 specialInternationalNews

ਸੈਂਡਵਿਚ ਚੋਰੀ ਦੇ ਇਲਜ਼ਾਮ ‘ਚ ਸਸਪੈਂਡ ਹੋਇਆ, 77 ਲੱਖ ਮਹੀਨਾ ਕਮਾਉਣ ਵਾਲਾ ਬੈਂਕਰ

ਬ੍ਰਿਟੇਨ : ਕਰੋੜਾਂ ਦੀ ਸੈਲਰੀ ਲੈਣ ਵਾਲਾ ਕੋਈ ਸ਼ਖਸ ਆਫਿਸ ਦੀ ਕੰਨਟੀਨ ਤੋਂ ਸੈਂਡਵਿਚ ਚੋਰੀ ਕਰਦਾ ਹੋਵੇਗਾ, ਇਹ ਸੁਣਕੇ ਤੁਸੀਂ ਸੋਚਾਂ ‘ਚ ਜਾਓਗੇ ਪਰ ਅਜਿਹਾ ਸੱਚ ਵਿੱਚ ਹੋਇਆ ਹੈ ਅਤੇ ਉਸ ਸ਼ਖਸ ਦੀ ਨੌਕਰੀ ਵੀ ਇਸ ਜ਼ੁਰਮ ‘ਚ ਚਲੀ ਗਈ। ਇੱਕ ਰਿਪੋਰਟ ਮੁਤਾਬਕ ਸਿਟੀ ਗਰੁੱਪ ਨੇ ਆਪਣੇ ਸਭ ਤੋਂ ਸੀਨੀਅਰ ਬੈਂਕਰਾਂ ‘ਚ ਸ਼ਾਮਿਲ ਪਾਰਸ ਸ਼ਾਹ ਨੂੰ ਇਸ ਲਈ ਸਸਪੈਂਡ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ‘ਤੇ ਆਫਿਸ ਦੀ ਕਨਟੀਨ ਤੋਂ ਖਾਣਾ ਚੋਰੀ ਕਰਨ ਦਾ ਇਲਜ਼ਾਮ ਸੀ।

ਆਹ ਬੰਦਿਆਂ ਨੇ ਦਾਰੂ ਦੀ ਤੁਲਨਾ ਕੀਤੀ ਸੀ ਅੰਮ੍ਰਿਤ ਨਾਲ, ਹੁਣ ਜਥੇਦਾਰ ਹਰਪ੍ਰੀਤ ਸਿੰਘ ਹੀ ਦਵਾ ਰਿਹੈ ਮੁਆਫ਼ੀ

ਪਾਰਸ ਸਿਟੀ ਗਰੁੱਪ ਦੇ ਲੰਦਨ ਸਥਿਤ ਯੂਰੋਪ ਦੇ ਦਫ਼ਤਰ ਵਿੱਚ ਕੰਮ ਕਰਦੇ ਸਨ। 31 ਸਾਲਾਂ ਪਾਰਸ ਸ਼ਾਹ ਯੂਰੋਪ ਦੇ ਸਭ ਤੋਂ ਮਹਿੰਗੇ ਕਰੈਡਿਟ ਵਪਾਰੀ ਹਨ। ਉਹ ਸੱਤ ਸਾਲ ਐਚਐਸਬੀਸੀ ‘ਚ ਬਿਤਾਉਣ ਤੋਂ ਬਾਅਦ ਸਾਲ 2017 ‘ਚ ਸਿਟੀ ਗਰੁੱਪ ‘ਚ ਆਏ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਸੈਲਰੀ ਇੱਕ ਮਿਲੀਅਨ ਪਾਊਂਡ ਯਾਨੀ ਲੱਗਭੱਗ 9 ਕਰੋੜ ਰੁਪਏ ਦੇ ਕਰੀਬ ਰਹੀ ਹੋਵੇਗੀਪਾਰਸ ਸ਼ਾਹ ਨੂੰ ਅਜਿਹੇ ਸਮੇਂ ‘ਚ ਸਸਪੈਂਡ ਕੀਤਾ ਗਿਆ ਹੈ, ਜਦੋਂ ਸਿਟੀ ਗਰੁੱਪ ਆਪਣੇ ਕਰਮਚਾਰੀਆਂ ਲਈ ਬੋਨਸ ਦੀ ਘੋਸ਼ਣਾ ਕਰਨ ਵਾਲਾ ਸੀ।

ਰਾਮ ਰਹੀਮ ਤੇ ਅਕਾਲੀ ਦਲ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ, ਬੀਜੇਪੀ ਦੇ ਮੰਤਰੀ ਨੇ ਖੋਲ੍ਹੀ ਪੋਲ੍ਹ

ਦੱਸਿਆ ਜਾ ਰਿਹਾ ਹੈ ਕਿ ਪਾਰਸ ਇੱਕ ਸਫ਼ਲ ਵਪਾਰੀ ਸਨ ਅਤੇ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਇਲਜ਼ਾਮ ਹੈ ਕਿ ਉਹ ਕੰਨਟੀਨ ਤੋਂ ਸੈਂਡਵਿਚ ਚੋਰੀ ਕਰਦੇ ਰਹੇ ਹਨ ਪਰ ਇਹ ਸਾਫ਼ ਨਹੀਂ ਹੈ ਕਿ ਉਨ੍ਹਾਂ ਨੇ ਇਹ ਹਰਕੱਤ ਕਿੰਨੀ ਵਾਰ ਕੀਤੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਸਾਲ 2010 ‘ਚ ਬਾਥ ਯੂਨੀਵਰਸਿਟੀ ਤੋਂ ਇਕਨੋਮਿਕਸ ‘ਚ ਆਨਰਸ ਦੀ ਡਿਗਰੀ ਲਈ ਸੀ ਅਤੇ ਉਸੇ ਸਾਲ ਐਚਸੀਬੀਸੀ ਦੇ ਫਿਕਸਡ ਇਨਕਮ ਟਰੈਡਿੰਗ ਵਿਭਾਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button