Breaking NewsD5 specialNewsPoliticsPunjab

ਸਿੱਧੂ ਦੀ ਬੀਜੇਪੀ ਨਾਲ ਯਾਰੀ ਪਾਉਣ ਦੀ ਤਿਆਰੀ! ਮੋਦੀ ਨੂੰ ਚਿੱਠੀ ਲਿਖ ਕਹੀ ਵੱਡੀ ਗੱਲ!

ਚੰਡੀਗੜ੍ਹ : ਪੰਜਾਬ ਸਰਕਾਰ ਕੋਰੋਨਾ ਸੰਕਟ ਤੋਂ ਬਾਅਦ ਕਿਸੇ ਨਾ ਕਿਸੇ ਵਿਵਾਦ ‘ਚ ਘਿਰਦੀ ਨਜ਼ਰ ਆ ਰਹੀ ਹੈ। ਪਹਿਲਾਂ ਕੋਰੋਨਾ ਕਾਲ ‘ਚ ਆਰਥਿਕ ਸੰਕਟ ਨਾਲ ਜੂਝ ਰਹੀ ਕੈਪਟਨ ਸਰਕਾਰ ਨੂੰ ਬੀਤੇ ਕੁਝ ਦਿਨਾਂ ਤੋਂ ਜ਼ਹਿਰੀਲੀ ਸ਼ਰਾਬ ਕਾਂਡ ‘ਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕੁੱਝ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਦਿੱਗਜ ਨੇਤਾਵਾਂ ਬਾਜਵਾ ਅਤੇ ਜਾਖੜ ਦੇ ਵਿੱਚ ਛਿੜਿਆ ਘਮਾਸਾਨ ਜੰਗ ਸਿਆਸਤ ਦੇ ਗਲਿਆਰਿਆਂ ਨੂੰ ਗਰਮ ਕਰ ਰਿਹਾ ਹੈ।

ਆਹ ਹੁੰਦੇ ਨੇ ਜੁਗਾੜੀ,ਵੱਡੇ-ਵੱਡੇ ਇੰਜੀਨੀਅਰ ਕੀਤੇ ਫੇਲ੍ਹ,ਕਾਰ ਦੇ ਇੰਜਣ ਤੋਂ ਬਣਾਤਾ ਮੋਟਰਸਾਈਕਲ

ਕੈਪਟਨ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਦੀਆਂ ਪਰੇਸ਼ਾਨੀਆਂ ਵੀ ਸਾਫ਼ ਦਿਖਾਈ ਦਿੰਦੀਆ ਹਨ। ਇਸ ‘ਚ ਤਾਜ਼ਾ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਆਪਣੇ ਵਿਚਾਰ ਰੱਖ ਕੇ ਉਨ੍ਹਾਂ ‘ਤੇ ਜ਼ਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਢੀਂਡਸਾ ਦਾ ਬਿਆਨ, ਜਥੇਦਾਰ ਬਾਰੇ ਕਰਤੇ ਵੱਡੇ ਖੁਲਾਸੇ

ਨਵਜੋਤ ਕੌਰ ਸਿੱਧੂ ਨੇ ਪੱਤਰ ‘ਚ ਲਿਖਿਆ ਕਿ ਵੱਧਦੀ ਲਾਗਤ, ਆਮਦਨ ‘ਚ ਗਿਰਾਵਟ ਦੇ ਕਾਰਣ ਕਿਸਾਨ ਆਰਥਿਕ ਤੰਗੀ ‘ਚੋਂ ਲੰਘ ਰਹੇ ਹਨ। ਅਜਿਹੇ ‘ਚ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਨੇ ਲਿਖਿਆ ਕਿ ਇਹ ਕੇਂਦਰ ਸਰਕਾਰ ਦੀ ਜ਼ਿੰਮੇਦਾਰੀ ਹੈ ਕਿ ਹਾਲਾਤਾਂ ਨੂੰ ਦੇਖਦੇ ਹੋਏ ਖੇਤੀਬਾੜੀ ਰਿਣ ਮਾਫ ਕੀਤਾ ਜਾਵੇ। ਇਸ ਲਈ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ ਕੀਤਾ ਜਾਵੇ।

ਰਾਤ ਦੇ ਕਰਫਿਊ ਨੂੰ ਲੈਕੇ ਵੱਡੀ ਖਬਰ || Night Curfew ||

ਇਸ ਦੇ ਨਾਲ ਹੀ ਉਨ੍ਹਾਂ ਨੂੰ ਸਿਚਾਈ ਦੀ ਸੁਵਿਧਾ ਵੀ ਮੁਫਤ ਪ੍ਰਦਾਨ ਕੀਤੀ ਜਾਵੇ। ਨਵਜੋਤ ਕੌਰ ਸਿੱਧੂ ਨੇ ਮੱਧਪ੍ਰਦੇਸ਼ ਦੇ ਨਾਲ ਚੱਲ ਰਹੇ ਬਾਸਮਤੀ ਵਿਵਾਦ ‘ਤੇ ਵੀ ਕਿਹਾ ਕਿ ਮੱਧਪ੍ਰਦੇਸ਼ ਬਾਸਮਤੀ ਦੇ ਲਈ ਵਿਸ਼ੇਸ਼ ਖੇਤਰ ‘ਚ ਨਹੀਂ ਆਉਂਦਾ ਹੈ। ਇਸ ਕਾਰਣ ਮੱਧਪ੍ਰਦੇਸ਼ ਨੂੰ ਭੁਗੋਲਿਕ ਸੰਕੇਤ ਦੀ ਸੂਚੀ ‘ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਅਜਿਹੇ ‘ਚ ਰਾਜ ਵਲੋਂ ਜੀ.ਆਈ. ਟੈਗ ਪੰਜੀਕਰਣ ਦੇ ਕਿਸੇ ਵੀ ਸੂਬੇ ਦੇ ਕਮਜ਼ੋਰ ਪੈਣ ਤੋਂ ਪਾਕਿਸਤਾਨ ਅੰਤਰਰਾਸ਼ਟਰੀ ਬਾਜ਼ਾਰ ‘ਚ ਲਾਭ ਲੈ ਸਕਦਾ ਹੈ।

https://www.youtube.com/watch?v=FwJt9R4zZqQ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button