PunjabTop News

ਵਿਜੀਲੈਂਸ ਵੱਲੋਂ ਪੁੱਛੇ ਗਏ 35 ਸਵਾਲਾ ਦਾ ਆਸ਼ੀਸ਼ ਕਪੂਰ ਦੀ ਪਤਨੀ ਕੋਮਲ ਕਪੂਰ ਅੱਜ ਦੇਵੇਗੀ ਜਵਾਬ ?

ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਪੰਜਾਬ ਪੁਲਿਸ ਦੇ ਏਆਈਜੀ ਆਸ਼ੀਸ਼ ਕਪੂਰ ਦੀ ਪਤਨੀ ਕੋਮਲ ਕਪੂਰ ਸ਼ੁੱਕਰਵਾਰ ਯਾਨੀ ਅੱਜ ਵਿਜੀਲੈਂਸ ਦੀ ਜਾਂਚ ‘ਚ ਸ਼ਾਮਲ ਹੋਣ ਲਈ ਪਹੁੰਚੇਗੀ। ਵਿਜੀਲੈਂਸ ਵੱਲੋਂ ਕੋਮਲ ਤੋਂ ਉਸ ਦੇ ਵੱਖ-ਵੱਖ ਦੇਸ਼ਾਂ ਦੇ ਦੌਰੇ, ਪੈਸਿਆਂ ਦੇ ਪ੍ਰਬੰਧ ਸਮੇਤ ਇਕ ਤੋਂ ਬਾਅਦ ਇਕ 35 ਸਵਾਲ ਪੁੱਛੇ ਗਏ ਹਨ। ਇਨ੍ਹਾਂ ਦਾ ਜਵਾਬ ਦੇਣ ਲਈ ਉਹ ਵਿਜੀਲੈਂਸ ਤੋਂ ਦੋ ਵਾਰ ਸਮਾਂ ਲੈ ਚੁੱਕੀ ਹੈ ਅਤੇ ਅੱਜ ਉਸ ਨੂੰ ਸਾਰੇ ਜਵਾਬ ਦੇਣੇ ਪੈਣਗੇ।

Strawberry Farming Punjab: ਕਿਸਾਨ ਦੇ ਪੁੱਤ ਦਾ ਕਾਰਨਾਮਾ, ਪੰਜਾਬ ‘ਚ ਬਣਾਤਾ ਅਮਰੀਕਾ, ਖੇਤਾਂ ‘ਚ ਬੀਜਿਆ ਵਿਦੇਸ਼ੀ ਫਲ

ਏਆਈਜੀ ਆਸ਼ੀਸ਼ ਕਪੂਰ ਆਪਣੀ ਪਤਨੀ ਕੋਮਲ ਨਾਲ ਅਮਰੀਕਾ-ਕੈਨੇਡਾ ਅਤੇ ਹੋਰ ਕਈ ਦੇਸ਼ਾਂ ਦੇ ਦੌਰੇ ‘ਤੇ ਗਏ ਸਨ। ਵਿਜੀਲੈਂਸ ਨੇ ਕੋਮਲ ਤੋਂ ਟਿਕਟ ਦੇ ਪੈਸੇ ਕਿੱਥੋਂ ਅਤੇ ਕਿਵੇਂ ਲਏ, ਉਸ ਦੇ ਉੱਥੇ ਰਹਿਣ ਦੇ ਦਿਨ ਅਤੇ ਹੋਰ ਖਰਚੇ ਪੁੱਛੇ। ਜੇਕਰ ਕੋਮਲ ਅੱਜ ਵੀ ਸਵਾਲਾਂ ਦੇ ਜਵਾਬ ਨਹੀਂ ਦਿੰਦੀ ਤਾਂ ਜਾਂਚ ਟੀਮ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰੇਗੀ।

Italy Donkey 2022 : ਡੌਂਕੀ ਲਗਾਉਣ ਦਾ ਕਾਲਾ ਸੱਚ, ਪਹਿਲੀ ਵਾਰ ਡੀ 5 ‘ਤੇ ਬੋਲੇ ਡੌਂਕੀ ਲਾਉਣ ਵਾਲੇ ਨੌਜਵਾਨ,

ਇਸ ਤੋਂ ਪਹਿਲਾਂ ਵਿਜੀਲੈਂਸ ਦੀ ਜਾਂਚ ‘ਚ ਪਤਾ ਲੱਗਾ ਹੈ ਕਿ ਕਪੂਰ ਦੀ ਪੀਜ਼ਾ ਕੰਪਨੀ ‘ਚ 33 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਉਸ ਦੇ ਰਿਸ਼ਤੇਦਾਰ ਤਿੰਨ ਹੋਰ ਕੰਪਨੀਆਂ ਵਿੱਚ ਡਾਇਰੈਕਟਰ ਹਨ। ਵਿਜੀਲੈਂਸ ਇਨ੍ਹਾਂ ਕੰਪਨੀਆਂ ਦੇ ਡਾਇਰੈਕਟਰਾਂ ਅਤੇ ਹੋਰ ਸ਼ੇਅਰਧਾਰਕਾਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਕਪੂਰ ਦਾ ਇਨ੍ਹਾਂ ਕੰਪਨੀਆਂ ‘ਚ ਨਿਵੇਸ਼ ਕੁਝ ਸਮਾਂ ਪਹਿਲਾਂ ਹੀ ਸਾਹਮਣੇ ਆਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button