ਪੁਲਿਸ ਵਾਲੇ ਨੇ ਛੁੱਟੀ ਲਈ ਅਜਿਹਾ ਕੀ ਲਿਖਿਆ ਚਿੱਠੀ ‘ਚ ਕੀ ਵਿਭਾਗ ਨੇ ਉਸਨੂੰ ਕੀਤਾ ਸਸਪੈਂਡ

ਭੋਪਾਲ : ਇਨੀਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਪੱਤਰ ਵਾਇਰਲ ਹੋ ਰਿਹਾ ਹੈ। ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੱਸੋਗੇ ਅਤੇ ਇਹ ਵੀ ਪਤਾ ਲੱਗ ਜਾਵੇਗਾ ਕਿ ਹਰ ਕੋਈ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ। ਉਹ ਪੁਲਿਸ ਵਾਲਾ ਹੋਵੇ ਜਾਂ ਆਮ ਆਦਮੀ ਦਰਅਸਲ ਭੋਪਾਲ ਦੇ ਇਕ ਪੁਲਿਸ ਕਾਂਸਟੇਬਲ ਨੇ ਵਿਭਾਗ ਤੋਂ ਛੁੱਟੀ ਮੰਗਦੇ ਹੋਏ ਇਕ ਪੱਤਰ ਲਿਖਿਆ ਸੀ। ਇਸ ਪੁਲਿਸ ਕਾਂਸਟੇਬਲ ਦਾ ਨਾਮ ਦਿਲੀਪ ਹੈ। ਪਹਿਲਾਂ ਤਾਂ ਅਧਿਕਾਰੀ ਇਹ ਸੁਣ ਕੇ ਹੈਰਾਨ ਰਹਿ ਗਏ ਕਿ ਕਾਂਸਟੇਬਲ ਨੇ ਛੁੱਟੀ ਪੱਤਰ ਵਿੱਚ ਕੀ ਲਿਖਿਆ ਹੈ।
ਗੱਲ ਆਰ ਪਾਰ ਦੀ,ਬੱਸ ਹੁਣ ਇੱਕ ਪਾਸਾ ਹੋਣ ਹੁਣ,ਕਿਸਾਨਾਂ ਦਾ ਦਿੱਲੀ ਤੋਂ ਵੱਡਾ ਐਲਾਨ
ਉਸ ਤੋਂ ਬਾਅਦ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ। ਕਾਂਸਟੇਬਲ ਦਿਲੀਪ ਨੇ ਪੱਤਰ ਵਿੱਚ ਲਿਖਿਆ ਕਿ ਉਹ ਆਪਣੀ ਪਤਨੀ ਦੇ ਡਰ ਤੋਂ ਛੁੱਟੀ ਦੀ ਮੰਗ ਕਰ ਰਿਹਾ ਹੈ ਕਿਉਂਕਿ ਉਸਦੇ ਸਾਲੇ ਦਾ ਵਿਆਹ ਹੈ। ਤੁਹਾਨੂੰ ਦੱਸ ਦਈਏ ਕਿ ਦਿਲੀਪ ਨੇ 11 ਦਸੰਬਰ ਤੋਂ 5 ਦਿਨ੍ਹਾਂ ਦੀ ਛੁੱਟੀ ਮੰਗੀ ਸੀ ਜੋ ਕਿ ਨਾ ਮਨਜ਼ੂਰ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿਲੀਪ ਪਹਿਲਾਂ ਹੀ 90 ਦਿਨਾਂ ਤੋਂ ਜ਼ਿਆਦਾ ਦੀ ਛੁੱਟੀ ਲੈ ਚੁੱਕਾ ਹੈ। ਇਸ ਲਈ ਉਸਨੂੰ ਬਾਰ ਬਾਰ ਛੁੱਟੀ ਨਹੀਂ ਦਿੱਤੀ ਜਾ ਸਕਦੀ। ਵਿਭਾਗ ਨੇ ਉਸ ਦੇ ਕੰਮਾਂ ਲਈ ਉਸ ਨੂੰ ਕੁਝ ਸਮੇਂ ਲਈ ਸਸਪੇਂਡ ਕਰ ਦਿੱਤਾ ਸੀ।





