Breaking NewsD5 specialIndiaNewsPoliticsPunjab

‘ਸਿੱਧੂ ਆਪ ‘ਚ ਸ਼ਾਮਿਲ ਹੋਣਗੇ ਤਾਂ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂਗਾ’

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਜੇਕਰ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦਾ ਫ਼ੈਸਲਾ ਕਰਦੇ ਹਨ ਤਾਂ ਸਿੱਧੂ ਦਾ ਸਵਾਗਤ ਕਰਨ ਵਾਲੇ ਉਹ ਪਹਿਲੇ ਵਿਅਕਤੀ ਹੋਣਗੇ। ਪੰਜਾਬ ‘ਚ 2022 ਅਗਲੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਅਜਿਹੀਆਂ ਅਟਕਲਾਂ ਹਨ ਕਿ ‘ਆਪ’ ਸਿੱਧੂ ਨੂੰ ਪਾਰਟੀ ‘ਚ ਸ਼ਾਮਿਲ ਕਰਨਾ ਚਾਹ ਰਹੀ ਹੈ।

‘AAP’ ਵੱਲੋਂ Navjot Sidhu ਹੋਣਗੇ ਮੁੱਖ ਮੰਤਰੀ ! (Video)

ਇਨ੍ਹਾਂ ਕਿਆਸਰਾਈਆਂ ਦੇ ਵਿੱਚ ਮਾਨ ਨੇ ਕਿਹਾ ਕਿ ਉਹ ਕ੍ਰਿਕਟਰ ਤੋਂ ਨੇਤਾ ਬਣੇ ਸਿੱਧੂ ਨੂੰ ਇਹ ਪ੍ਰਸਤਾਵ ਦੇ ਚੁੱਕੇ ਹਨ। ਹਾਲਾਂਕਿ ਮਾਨ ਨੇ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਸ ਬਾਰੇ ‘ਚ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ।ਸੰਗਰੂਰ ਤੋਂ ਸਾਂਸਦ ਮਾਨ ਨੇ ਕਿਹਾ ‘ਮੈਂ ਇਹ ਪ੍ਰਸਤਾਵ ਦੇ ਚੁੱਕਿਆ ਹਾਂ ਪਰ ਇਸ ਬਾਰੇ ‘ਚ ਕੋਈ ਗੱਲਬਾਤ ਨਹੀਂ ਹੋਈ ਹੈ। ਨਵਜੋਤ ਸਿੱਧੂ ਇੱਕ ਬੇਹੱਦ ਈਮਾਨਦਾਰ ਵਿਅਕਤੀ ਹਨ।

ਵੱਡੀ ਖ਼ਬਰ-ਬਾਦਲਾਂ ਦੀ ਟਰਾਂਸਪੋਰਟ ‘ਤੇ ਆਮ ਆਦਮੀ ਪਾਰਟੀ ਦੇ ਵੱਡੇ ਖ਼ੁਲਾਸੇ, ਸੁਣਕੇ ਹੋਜੋਗੇ ਹੈਰਾਨ (Video)

ਮੈਂ ਕ੍ਰਿਕਟ ਦੇ ਦਿਨਾਂ ਤੋਂ ਹੀ ਉਨ੍ਹਾਂ ਦਾ ਵੱਡਾ ਪ੍ਰਸੰਸ਼ਕ ਰਿਹਾ ਹਾਂ ਅਤੇ ਜਦੋਂ ਉਹ ਆਊਟ ਹੋ ਜਾਂਦੇ ਸੀ ਤਾਂ ਮੈਂ ਟੀਵੀ ਬੰਦ ਕਰ ਦਿੰਦਾ ਸੀ। ਮੈਂ ਹੁਣ ਵੀ ਉਨ੍ਹਾਂ ਦਾ ਪ੍ਰਸੰਸ਼ਕ ਹਾਂ ਅਤੇ ਭਵਿੱਖ ‘ਚ ਵੀ ਰਹਾਂਗਾ। ਜੇਕਰ ਉਹ ਸਾਡੀ ਪਾਰਟੀ ‘ਚ ਸ਼ਾਮਿਲ ਹੁੰਦੇ ਹਨ ਤਾਂ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਕਰਾਂਗਾ। ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਬਿਨ੍ਹਾਂ ਕਿਸੇ ਵਿਅਕਤੀਗਤ ਹਿੱਤ ਦੇ ਪੰਜਾਬ ਦੇ ਕਲਿਆਣ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਲਈ ਪਾਰਟੀ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button