Breaking NewsD5 specialNewsPunjab

ਸਿੱਖ ਬੱਚਿਆਂ ਨੂੰ ਪ੍ਰਿੰਸੀਪਲ ਨੇ ਰੋਕਿਆ ਕਕਾਰ ਪਾਉਣ ਤੋਂ ? ਫੇਰ ਸਕੂਲ ‘ਚ ਵੜ੍ਹ ਗਏ ਗੁੱਸੇ ‘ਚ ਆਏ ਸਿੰਘ (ਵੀਡੀਓ)

ਖਰੜ : ਸਿੱਖ ਭਾਈਚਾਰੇ ਨਾਲ ਕਕਾਰਾਂ ਨੂੰ ਲੈ ਕੇ ਬੇਅਦਬੀਆਂ ਕਰਨ ਦੇ ਮਾਮਲੇ ਪਹਿਲਾਂ ਵਿਦੇਸ਼ਾਂ ‘ਚ ਸਾਹਮਣੇ ਆਉਂਦੇ ਸੀ ਪਰ ਹੁਣ ਸਿੱਖ ਗੁਰੂਆਂ ਦੀ ਧਰਤੀ ਪੰਜਾਬ ‘ਚ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਮੋਹਾਲੀ ਦੇ ਨਜ਼ਦੀਕੀ ਸ਼ਹਿਰ ਖਰੜ ਤੋਂ ਸਾਹਮਣੇ ਆਇਆ, ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਪਿੰਡ ਵਡਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ‘ਤੇ ਵਿਦਿਆਰਥੀਆਂ ਅਤੇ ਮਹਿਲਾ ਅਧਿਆਪਕਾਂ ਨੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਕਿ ਪ੍ਰਿੰਸੀਪਲ ਸਿੱਖ ਵਿਦਿਆਰਥੀਆਂ ਨੂੰ ਕੜਾ ਨਾ ਪਾਉਣ, ਪੱਗ ਨਾ ਬੰਨਣ ਅਤੇ ਦਾੜ੍ਹੀ ਕੱਟਣ ਲਈ ਕਹਿੰਦਾ ਹੈ ਅਤੇ ਉਹ ਕਹਿੰਦਾ ਜੇਕਰ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਦਾ ਨਾਮ ਸਕੂਲ ‘ਚੋਂ ਕੱਟ ਦੇਣਾ ਹੈ ਅਤੇ ਮੁੜਕੇ ਉਨ੍ਹਾਂ ਨੂੰ ਸਕੂਲ ‘ਚ ਦਾਖਲ ਨਹੀਂ ਕਰਨਾ।

Read Also ਕੁੰਵਰ ਵਿਜੇ ਪ੍ਰਤਾਪ ਦੇ ਹੱਕ ‘ਚ ਆਈ ਸੰਗਤ, ਸਿੱਖ ਸੰਗਤ ਨੇ ਕਰਤੀ ਅਨਾਊਂਸਮੈਂਟ ! (ਵੀਡੀਓ)

ਜਦੋ ਇਸ ਬਾਰੇ ਯੂਨਾਈਟਿਡ ਸਿੱਖ ਪਾਰਟੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪ੍ਰਿੰਸੀਪਲ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਦੂਜੇ ਪ੍ਰਿੰਸੀਪਲ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਪੁਲਿਸ ਦਾ ਕਹਿਣਾ ਕੀ ਅਸੀ ਮਾਮਲਾ ਦਰਜ ਕਰ ਲਿਆ ਹੈ ਜੇਕਰ ਅਜਿਹੀ ਗੱਲ ਹੋਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਬੇਸ਼ੱਕ ਸਕੂਲ ਦੇ ਪ੍ਰਿੰਸੀਪਲ ਸਿੱਖ ਵਿਦਿਆਰਥੀਆਂ ਨੂੰ ਕਕਾਰ ਨਾ ਪਾਉਣ ਦੇਣ ਇਲਜ਼ਾਮ ਲੱਗੇ , ਪਰ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ, ਕੀ ਇਨ੍ਹਾਂ ਇਲਜ਼ਾਮਾਂ ‘ਚ ਕਿੰਨੀ ਕੁ ਸੱਚਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button