Breaking NewsD5 specialIndiaNewsPoliticsPunjab

ਕੁੰਵਰ ਵਿਜੇ ਪ੍ਰਤਾਪ ਦੇ ਹੱਕ ‘ਚ ਆਈ ਸੰਗਤ, ਸਿੱਖ ਸੰਗਤ ਨੇ ਕਰਤੀ ਅਨਾਊਂਸਮੈਂਟ ! (ਵੀਡੀਓ)

ਫ਼ਰੀਦਕੋਟ : ਬਰਗਾੜੀ ਅਤੇ ਕੋਟਕਪੂਰਾ ਗੋਲੀਕਾਂਡ ਮਾਲੇ ਦੀ ਜਾਂਚ ਲਈ ਬਣੀ ਸਿੱਟ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਜਿਸ ਦੇ ਵਿਰੋਧ ਵਿੱਚ ਹੁਣ ਸਿੱਖ ਸੰਗਤ ਬਰਗਾੜੀ ਵਿਖੇ ਇਕੱਠੀ ਹੋ ਰਹੀ ਹੈ। ਸਿੱਖ ਸੰਗਤ ਵਲੋਂ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ, ਸਿੱਖ ਸੰਗਤ ਦਾ ਕਹਿਣਾ ਹੈ ਕਿ ਇਸ ਤਬਾਦਲੇ ਨਾਲ ਸਿੱਟ ਦੀ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਅਤੇ ਸੰਗਤ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ‘ਤੇ ਇਤਰਾਜ਼ ਜਤਾਇਆ ਹੈ।

Read Also ਬੇਅਦਬੀ ਮਾਮਲੇ ‘ਚ SIT ਨੂੰ ਮਿਲੀ ਰਾਮ ਰਹੀਮ ਤੋਂ ਪੁੱਛਗਿੱਛ ਦੀ ਇਜਾਜ਼ਤ

ਦਰਅਸਲ ਅਕਾਲੀ ਦਲ ਵੱਲੋਂ ਕੁਵਰ ਵਿਜੇ ਪ੍ਰਤਾਪ ਸਿੰਘ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਨਾਲ ਹੀ ਉਹਨਾਂ ਦੇ ਤਬਾਦਲੇ ਤੋਂ ਬਾਅਦ ਸਿਆਸਤ ਭਖਣੀ ਵੀ ਲਾਜ਼ਮੀ ਹੈ। ਜਿੱਥੇ ਅਕਾਲੀ ਆਗੂਆਂ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਸਹੀ ਦੱਸਦਿਆਂ ਕੁੰਵਰ ਵਿਜੇ ਪ੍ਰਤਾਪ ਨੂੰ ਸਿੱਟ ਤੋਂ ਜ਼ਿਆਦਾ ਕਾਂਗਰਸ ਦੇ ਇਸ਼ਾਰਿਆਂ ‘ਤੇ ਚੱਲਣ ਵਾਲਾ ਦੱਸਿਆ। ਇਸੇ ਦੇ ਵਿਰੋਧ ਵਿੱਚ ਹੁਣ ਸਿੱਖ ਸੰਗਤ ਉੱਤਰ ਆਈ ਹੈ ਅਤੇ ਉਹਨਾਂ ਸਰਕਾਰ ਅਤੇ ਚੋਣ ਕਮਿਸ਼ਨ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button