D5 specialNewsPunjabTop News

ਵਿਧਾਨ ਸਭਾ ਵਿਸ਼ੇਸ਼ ਸ਼ੈਸ਼ਨ : Congress ਅਤੇ ਵਿਰੋਧੀ ਦਲ ਦੇ ਨੇਤਾਵਾਂ ‘ਚ ਹੋਈ ਨੋਂਕਝੋਂਕ, ਇਨ੍ਹਾਂ ਮੁੱਦਿਆਂ ‘ਤੇ ਰੱਖੇ ਆਪਣੇ – ਆਪਣੇ ਵਿਚਾਰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਦੀ ਸ਼ੁਰੂਆਤ ਹੰਗਾਮਾ ਦੇ ਨਾਲ ਸ਼ੁਰੂ ਹੋਈ। ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਅਤੇ ਵਿਰੋਧੀ ਦਲ ਨੇਤਾਵਾਂ ‘ਚ ਨੋਂਕਝੋਂਕ ਹੋਣ ਲੱਗੀ। ਸਦਨ ‘ਚ ਸਾਰੀਆਂ ਪਾਰਟੀਆਂ ਨੇ ਵੱਖ – ਵੱਖ ਮੁੱਦੇ ਚੁੱਕੇ। ਇਨ੍ਹਾਂ ‘ਚ ਵਿਰੋਧੀ ਧਿਰ ਨੇ ਸੀਐਮ ਚੰਨੀ ‘ਤੇ ਜੰਮ ਕੇ ਹਮਲਾ ਕੀਤਾ। ਲੋਕ ਇੰਸਾਫ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਾਣੀ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਰਾਜਸਥਾਨ ਅਤੇ ਹੋਰ ਰਾਜਾਂ ਤੋਂ ਪਾਣੀ ਦੇ ਪੈਸੇ ਕਿਉਂ ਨਹੀਂ ਲਏ ਜਾ ਰਹੇ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਚੰਨੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਬੀਐਸਐਫ ਦੇ ਫੈਸਲੇ ਨਾਲ ਫੈਡਰਲ ਸਿਸਟਮ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਮੁੱਖਮੰਤਰੀ ਚੰਨੀ ਦੱਸਣ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕ਼ਾਤ ਕਰ ਕੇ ਕੀ ਕਹਿ ਕੇ ਆਏ ਸਨ।

🔴LIVE : ਅਕਾਲੀਆਂ ‘ਤੇ ਵਰ੍ਹੇ ਮੁੱਖ ਮੰਤਰੀ ਚੰਨੀ, ਵੇਖਣ ਨੂੰ ਮਿਲਿਆ CM ਦਾ ਨਵਾਂ ਰੂਪ | D5 Channel Punjabi

ਇਸਦੇ ਨਾਲ ਹੀ ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਵੱਲੋਂ ਬੀਐਸਐਫ ਨੋਟੀਫਿਕੇਸ਼ਨ ਜਾਰੀ ਕਰਨ ਦੀ ਟਾਈਮਿੰਗ ਦੇਖੋ। ਪੰਜਾਬ ਦੇ ਮੁੱਖਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਕੇਂਦਰ ਨੇ ਇਹ ਫੈਸਲਾ ਲਿਆ ਅਤੇ ਨੋਟਿਫਿਕੇਸ਼ਨ ਜਾਰੀ ਕਰ ਦਿੱਤੀ। ਉਥੇ ਹੀ ਪੰਜਾਬ ਦੇ ਸਿਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਬੀਐਸਐਫ ਨੂੰ ਜਿਨ੍ਹਾਂ ਏਰੀਆ ਮਿਲਣਾ ਚਾਹੀਦਾ ਹੈ ਸਿਰਫ ਓਨਾ ਹੀ ਦੇੇਣਾ ਚਾਹੀਦਾ ਹੈ। ਯਾਨੀ 5 ਕਿਲੋਮੀਟਰ ਤੱਕ ਏਰੀਆ ਬੀਐਸਐਫ ਨੂੰ ਮਿਲਣਾ ਚਾਹੀਦਾ ਹੈ। ਇਸ ‘ਚ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ‘ਤੇ ਸਾਰੀਆਂ ਪਾਰਟੀਆਂ ਨੇ ਪ੍ਰਦਰਸ਼ਨ ਕੀਤੇ ਪਰ ਇਸ ਮੁੱਦੇ ‘ਤੇ ਰਾਜਨੀਤੀ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਮੁੱਦੇ ਨੂੰ ਉਲਝਾਓ ਨਾ। ਇਸ ਮੁੱਦੇ ‘ਤੇ ਚਰਚਾ ਕਰ ਹੱਲ ਕੱਢਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button