Breaking NewsD5 specialNewsPunjab

ਸਿੱਖ ਫਾਰ ਜਸਟਿਸ ਦੀ ਅਹਿੰਸਾਬਾਦੀ ਪੋਲ ਖੁੱਲ੍ਹੀ, ਸੰਸਥਾ ਦਾ ਇੱਕ ਸਮਰਥਕ ਹੈਂਡ ਗਰਨੇਡ ਤੇ ਪਿਸਤੌਲ ਸਣੇ ਕਾਬੂ

ਗੁਰਪਤਵੰਤ ਪੰਨੂ ਹੈਂਡ ਗਰਨੇਡ ਅਤੇ ਪਿਸਤੌਲਾ ਨਾਲ ਰਿਫਰੈਂਡਮ 2020 ਕਰਾਉਣਾ ਚਾਹੁੰਦੇ ਹਨ : ਪੁਲਿਸ

ਪਟਿਆਲਾ : ਪਟਿਆਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਸਿੱਖਸ ਫਾਰ ਜਸਟਿਸ ਵਲੋਂ ਚਲਾਈ ਜਾ ਰਹੀ ਰਿਫਰੈਂਡਮ 2020 ਮੁਹਿੰਮ ਦਾ ਲੱਕ ਤੋੜਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਫੜੇ ਗਏ ਵਿਅਕਤੀ ਕੋਲੋਂ ਭਾਰੀ ਤਾਦਾਦ ਵਿੱਚ ਗੋਲੀ ਸਿੱਕਾ ਮਿਲਿਆ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਿੱਖਸ ਫਾਰ ਜਸਟਿਸ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਝੂਠ ਬੋਲਦੇ ਹਨ ਕਿ ਉਨ੍ਹਾਂ ਦੀਆਂ ਮੁਹਿੰਮਾਂ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹਾਂ। ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਫੜੇ ਗਏ ਸ਼ਬਨਮਦੀਪ ਸਿੰਘ ਲਾਹੌਰੀਆ ਉਰਫ ਮਨਿੰਦਰ ਸਿੰਘ ਬਿੱਲਾ ਨੂੰ ਪੰਜਾਬ ਵਿੱਚ ਅੱਤਵਾਦ ਫੈਲਾਉਣ ਲਈ ਵਿਦੇਸ਼ਾਂ ਤੋਂ ਫੰਡਿਗ ਹੋ ਰਹੀ ਸੀ ਤੇ ਹੁਣ ਉਹ 5 ਨਵੰਬਰ ਤੱਕ ਪੁਲਿਸ ਹਿਰਾਸਤ ਵਿਚ ਰਹੇਗਾ ਜਿਸ ਕੋਲੋਂ ਹੋਰ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।

Read Also ਟਵਿੱਟਰ ਨੇ ਸਿੱਖਸ ਫ਼ਾਰ ਜਸਟਿਸ ਦੀ ਵੈੱਬਸਾਈਟ ‘ਤੇ ਲਗਾਈ ਰੋਕ

ਇਸ ਸਬੰਧ ਵਿਚ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਵਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਪਟਿਆਲਾ ਦੇ ਸਮਾਣਾ ਤਹਿਸੀਲ ਵਾਸੀ ਸ਼ਬਨਮਦੀਪ ਸਿੰਘ ਲਾਹੋਰੀਆ ਨੂੰ ਪਟਿਆਲਾ ਦੇ ਲਾਹੌਰੀ ਗੇਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਕੋਲੋਂ ਇੱਕ ਹੈਂਡ ਗਰਨੇਡ, ਇੱਕ ਪਿਸਤੌਲ, ਖਾਲਿਸਤਾਨ ਗਦਰ ਫੋਰਸ ਅਤੇ ਕੁਝ ਹੋਰ ਖਾੜਕੂ ਜੱਥੇਬੰਦੀਆਂ ਨਾਲ ਸਬੰਧਤ ਲੈਟਰਪੈਡ ਅਤੇ ਇੱਕ ਬਜਾਜ ਪਲੈਟੀਨਮ ਸੀਟੀ 100 ਕਾਲੇ ਰੰਗ ਦਾ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਵਿਅਕਤੀ ਤਿਉਹਾਰਾਂ ਦੇ ਮੌਕੇ ਭੀੜ ਭਾੜ ਵਾਲੇ ਇਲਾਕਿਆਂ, ਬਾਜ਼ਾਰਾਂ, ਚੌਂਕੀਆਂ ਅਤੇ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸੀ ਜਿਸਦਾ ਸਬੰਧ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਗੁੱਟ ਖਾਲਿਸਤਾਨ ਗਦਰ ਫੋਰਸ ਨਾਲ ਦੱਸਿਆ ਜਾਂਦਾ ਹੈ।

ਪੁਲਿਸ ਅਧਿਕਾਰੀਆਂ ਅਨੁਸਾਰ ਸ਼ਬਨਮਦੀਪ ਸਿੰਘ ਲਾਹੌਰੀਆ ਸੋਸ਼ਲ ਮੀਡੀਆ ਤੇ ਲਾਹੌਰੀਆ ਜੱਟ ਗਿੱਲ ਨਾਮ ਦਾ ਇੱਕ ਫੇਸਬੁੱਕ ਅਕਾਊਂਟ ਵੀ ਚਲਾ ਰਿਹਾ ਸੀ ਜਿਸ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਪ੍ਰੋਫਾਈਲ ਫੋਟੋ ਵਜੋਂ ਲਗਾਈ ਗਈ ਸੀ। ਅਧਿਕਾਰੀਆਂ ਅਨੁਸਾਰ ਮੁਢਲੀ ਪੁੱਛਗਿਛ ਵਿੱਚ ਲਾਹੌਰੀਆ ਨੇ ਇਹ ਮੰਨਿਆ ਹੈ ਕਿ ਉਹ ਇਸ ਸਾਲ ਜੁਲਾਈ ਮਹੀਨੇ ਵਿਚ ਪਾਕਿਸਤਾਨ ਦੇ ਇੱਕ ਸੂਹੀਆ ਅਧਿਕਾਰੀ ਜਾਵੇਦ ਖਾਨ ਵਜ਼ੀਰ ਨੂੰ ਮਿਲਿਆ ਸੀ ਜਿਸਨੇ ਉਸਨੂੰ ਹਰੇਕ ਟਾਰਗੇਟ ਕਿਲਿੰਗ ਕਰਨ ਲਈ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਪੁਲਿਸ ਅਧਿਕਾਰੀ ਅਨੁਸਾਰ ਸ਼ਬਨਮਦੀਪ ਸਿੰਘ ਦੇ ਪਾਕਿਸਤਾਨੀ ਆਕਾਵਾਂ ਨੇ ਅਕਤੂਬਰ ਮਹੀਨੇ ਵਿਚ ਉਸਨੂੰ ਇੱਕ ਨਵਾਂ ਫੋਨ ਖਰੀਦ ਕੇ ਉਸ ਵਿਚ ਮੈਸਿਜ ਕਰਨ ਲਈ ਇੱਕ ਨਵੀਂ ਐਪ ਪਾਉਣ ਲਈ ਕਿਹਾ ਸੀ ਜਿਸ ਤੋਂ ਬਾਅਦ ਅਕਤੂਬਰ 24 ਵਾਲੇ ਦਿਨ ਉਸਨੂੰ ਇੱਕ ਅਤੀ ਆਧੁਨਿਕ ਪਿਸਤੌਲ ਅਤੇ ਹੈਂਡ ਗਰਨੇਡ ਵੀ ਮੁਹੱਈਆ ਕਰਵਾ ਦਿੱਤਾ ਗਿਆ।

ਡੀਜੀਪੀ ਅਰੋੜਾ ਅਨੁਸਾਰ ਇਸ ਤੋਂ ਇਲਾਵਾ ਲਾਹੋਰੀਆ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੂੰ ਵੀ ਮਿਲਿਆ ਸੀ। ਇਸ ਤੋਂ ਇਲਾਵਾ ਸ਼ਬਨਮਦੀਪ ਸਿੰਘ ਲਾਹੋਰੀਆ ਸਿੱਖਸ ਫਾਰ ਜਸਟਿਸ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਵੀ ਮਿਲਿਆ ਸੀ ਜਿਨ੍ਹਾਂ ਨੇ ਉਸ ਨੂੰ ਆਪਣੇ ਹੋਰ ਸਾਥੀਆਂ ਨਾਲ ਮਿਲਾਉਣ ਅਤੇ ਰਿਫਰੈਂਡਮ 2020 ਨੂੰ ਤੇਜ਼ ਕਰਨ ਲਈ ਆਖਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button