IndiaTop News

ਸਿੰਗਾਪੁਰ ਤੋਂ ਬੈਂਗਲੁਰੂ ਜਾਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਣ ਨੇ ਲਿਆ ਅੱਧ ਵਿਚਕਾਰ ਯੂ-ਟਰਨ

ਸਿੰਗਾਪੁਰ ਤੋਂ ਬੈਂਗਲੁਰੂ ਜਾਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਣ ਨੇ ਮੰਗਲਵਾਰ ਨੂੰ ਅੱਧ ਵਿਚਕਾਰ ਯੂ-ਟਰਨ ਲਿਆ। ਉਡਾਣ ਭਰਨ ਤੋਂ ਬਾਅਦ ਏਅਰਲਾਈਨ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਸਟਾਫ ਫਲਾਈਟ ਦੇ ਪਿਛਲੇ ਯਾਤਰੀਆਂ ਦਾ ਸਮਾਨ ਉਤਾਰਨਾ ਭੁੱਲ ਗਿਆ ਹੈ।ਫਲਾਈਟ ਸਵੇਰੇ 5:40 ‘ਤੇ ਬੈਂਗਲੁਰੂ ਲਈ ਰਵਾਨਾ ਹੋਈ ਸੀ। ਕੁਝ ਸਮੇਂ ਬਾਅਦ ਜਹਾਜ਼ ਨੂੰ ਸਿੰਗਾਪੁਰ ਪਰਤਣਾ ਪਿਆ। ਇਸ ਦੌਰਾਨ ਫਲਾਈਟ ਕਰੀਬ ਡੇਢ ਘੰਟੇ ਤੱਕ ਹਵਾ ‘ਚ ਰਹੀ। ਸਿੰਗਾਪੁਰ ਏਅਰਪੋਰਟ ‘ਤੇ ਲੋਕ ਆਪਣੇ ਸਮਾਨ ਦੀ ਉਡੀਕ ਕਰ ਰਹੇ ਸਨ। ਬੈਂਗਲੁਰੂ ਜਾਣ ਵਾਲੇ ਯਾਤਰੀਆਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ।

 ਘਟਨਾ ਬਾਰੇ ਦੱਸਿਆ ਗਿਆ ਕਿ ਇੰਡੀਗੋ ਏਅਰਲਾਈਨ ਦੀ ਫਲਾਈਟ (6E 1006) ਨੇ ਸਿੰਗਾਪੁਰ ਤੋਂ ਬੈਂਗਲੁਰੂ ਜਾਣਾ ਸੀ। ਹਾਲਾਂਕਿ, ਸਿੰਗਾਪੁਰ ਵਿੱਚ ਜ਼ਮੀਨੀ ਸਟਾਫ ਨੇ ਪਿਛਲੇ ਯਾਤਰੀਆਂ ਦੇ ਸਮਾਨ ਨੂੰ ਨਹੀਂ ਲਾਹਿਆ । ਨਵੇਂ ਯਾਤਰੀ ਜਹਾਜ਼ ਵਿੱਚ ਸਵਾਰ ਹੋਏ ਅਤੇ ਫਲਾਈਟ ਨੇ ਬੈਂਗਲੁਰੂ ਲਈ ਉਡਾਨ ਭਰੀ।ਉੱਡਣ ਤੋਂ ਥੋੜ੍ਹੀ ਦੇਰ ਬਾਅਦ, ਪਾਇਲਟ ਨੂੰ ਸੂਚਿਤ ਕੀਤਾ ਗਿਆ ਕਿ ਪਿਛਲੇ ਯਾਤਰੀਆਂ ਦਾ ਸਮਾਨ ਉਤਾਰਿਆ ਨਹੀਂ ਗਿਆ ਸੀ। ਅਜਿਹੇ ‘ਚ ਪਾਇਲਟ ਨੇ ਸਮਾਨ ਨੂੰ ਆਫ-ਲੋਡ ਕਰਨ ਲਈ ਫਲਾਈਟ ਨੂੰ ਵਾਪਸ ਸਿੰਗਾਪੁਰ ਵੱਲ ਮੋੜ ਦਿੱਤਾ।

ਯਾਤਰੀਆਂ ਦੇ ਗੁੱਸੇ ਦੇ ਵਿਚਕਾਰ ਏਅਰਲਾਈਨ ਨੇ ਬਿਆਨ ਜਾਰੀ ਕੀਤਾ। ਇੰਡੀਗੋ ਨੇ ਕਿਹਾ- ਸਿੰਗਾਪੁਰ ਤੋਂ ਬੈਂਗਲੁਰੂ ਦੀ ਫਲਾਈਟ 6E 1006 ‘ਚ ਪਿਛਲੀ ਫਲਾਈਟ ਦੇ ਯਾਤਰੀਆਂ ਦਾ ਸਮਾਨ ਨਹੀਂ ਉਤਾਰਿਆ ਗਿਆ, ਅਸੀਂ ਇਸ ਗਲਤੀ ਨੂੰ ਸਵੀਕਾਰ ਕਰਦੇ ਹਾਂ। ਅਸੀਂ ਯਾਤਰੀਆਂ ਨੂੰ ਦੇਰੀ ਬਾਰੇ ਸੂਚਿਤ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button