ਪੰਜਾਬ ਸਰਕਾਰ ’ਤੇ ਕਰਜ਼ ਦੀ ਪੰਡ ਹੋਰ ਵੀ ਭਾਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ, ਦਰਅਸਲ ਲਗਾਤਾਰ ਲਏ ਜਾ ਰਹੇ ਕਰਜ਼ ਕਾਰਨ ਪੰਜਾਬ ’ਤੇ ਕਰਜ਼ਾ ਵਧਦਾ ਜਾ ਰਿਹਾ ਹੈ। ਇਸੇ ਦੇ ਚੱਲਦੇ ਵਧਦੇ ਕਰਜ਼ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਵਿਚਾਲੇ ਪੰਜਾਬ ਸਰਕਾਰ ਜੁਲਾਈ ਅਤੇ ਸਤੰਬਰ 2026 ਦੇ ਵਿਚਕਾਰ ਬਾਜ਼ਾਰ ਤੋਂ 13,000 ਕਰੋੜ ਰੁਪਏ ਦਾ ਕਰਜ਼ ਲੈਣ ਦੀ ਯੋਜਨਾ ਬਣਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਜੁਲਾਈ ਵਿੱਚ 5,500 ਕਰੋੜ ਰੁਪਏ, ਅਗਸਤ ਵਿੱਚ 3,500 ਕਰੋੜ ਰੁਪਏ ਅਤੇ ਸਤੰਬਰ ਵਿੱਚ 4,000 ਕਰੋੜ ਰੁਪਏ ਕਰਜ਼ ਲਵੇਗੀ। ਹੁਣ ਤੱਕ, ਜੁਲਾਈ ਵਿੱਚ 3,000 ਕਰੋੜ ਰੁਪਏ ਕਰਜ਼ ਲਏ ਗਏ ਹਨ, ਜਿਸਦੀ ਅਗਲੀ ਕਿਸ਼ਤ ਅਗਲੇ ਹਫ਼ਤੇ ਜਾਰੀ ਕੀਤੀ ਜਾਵੇਗੀ
ਇਸ ਯੋਜਨਾ ਦੇ ਨਾਲ, ਅਪ੍ਰੈਲ ਅਤੇ ਸਤੰਬਰ ਦੇ ਵਿਚਕਾਰ ਰਾਜ ਦਾ ਕੁੱਲ ਕਰਜ਼ਾ 18,142 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। 2026-27 ਵਿੱਤੀ ਸਾਲ ਵਿੱਚ ਰਾਜ ਦਾ ਕੁੱਲ ਸ਼ੁੱਧ ਉਧਾਰ 39,970.65 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਨਤੀਜੇ ਵਜੋਂ, ਵਿੱਤੀ ਸਾਲ ਦੇ ਅੰਤ ਤੱਕ ਪੰਜਾਬ ਦਾ ਕੁੱਲ ਬਕਾਇਆ ਕਰਜ਼ਾ 4.47 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ।
ਮਾਹਿਰਾਂ ਅਨੁਸਾਰ, ਵਧਦਾ ਸਬਸਿਡੀ ਦਾ ਬੋਝ, ਮੁਫ਼ਤ ਸਕੀਮਾਂ, ਔਰਤਾਂ ਨੂੰ 1,000 ਰੁਪਏ ਮਹੀਨਾਵਾਰ ਸਹਾਇਤਾ ਅਤੇ ਮੁਫ਼ਤ ਯਾਤਰਾ ਸਕੀਮਾਂ ਨੂੰ ਸੂਬੇ ਦੇ ਕਰਜ਼ੇ ਵਿੱਚ ਲਗਾਤਾਰ ਵਾਧੇ ਦੇ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.