Breaking NewsD5 specialInternationalNewsSportsTop News

ਆਸਟ੍ਰੇਲੀਆਈ ਟੀਮ ‘ਤੇ ਅੱਤਵਾਦੀ ਹਮਲੇ ਦੀ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ

ਇਸਲਾਮਾਬਾਦ : ਆਸਟ੍ਰੇਲੀਆਈ ਕ੍ਰਿਕੇਟ ਟੀਮ ‘ਤੇ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਦੀ ਧਮਕੀ ਦੇਣ ਵਾਲੇ ਇਕ ਸ਼ੱਕੀ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਆਸਟ੍ਰੇਲੀਆਈ ਕ੍ਰਿਕੇਟ ਟੀਮ ਨੇ ਪਾਕਿਸਤਾਨ ਦੌਰਾ ਇਸੇ ਮਹੀਨੇ ਦੇ ਸ਼ੁਰੂ ਚ ਖ਼ਤਮ ਕੀਤਾ ਸੀ ਜਿਸ ‘ਚ ਉਸ ਨੇ ਤਿੰਨ ਟੈਸਟ, ਇੰਨੇ ਹੀ ਵਨ – ਡੇਅ ਤੇ ਇਕ ਟੀ – 20 ਖੇਡਿਆ ਸੀ। ਪਾਕਿਸਤਾਨ ਦੀ ਖ਼ੂਫ਼ੀਆ ਏਜੰਸੀਆਂ ਨੇ ਧਮਕੀ ਦਿੱਤੇ ਜਾਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਸੀ।

Police ਵਾਲੇ ਦੇ ਘਰ ਛਾਪਾ! 2 ਕੁੜੀਆਂ 1 ਮੁੰਡਾ ਰੰਗੇ ਹੱਥੀ ਕਾਬੂ, ਕਰਦੇ ਸੀ ਗਲਤ ਕੰਮ | D5 Channel Punjabi

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਮੁਬਾਸ਼ੀਰ ਮਾਕਨ ਨੇ ਪੱਤਰਕਾਰਾਂ ਨੂੰ ਕਿਹਾ, ਵੀਰਵਾਰ ਨੂੰ ਪੁਲਿਸ ਨੇ ਉਸ ਵਿਅਕਤੀ ਦਾ ਪਤਾ ਲਾ ਲਿਆ ਹੈ ਜਿਸ ਨੇ ਆਸਟ੍ਰੇਲੀਆਈ ਗ੍ਰਹਿ ਮੰਤਰਾਲਾ ਨੂੰ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ ਸੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਇਰਫਾਨ ਨਸੀਰ ਨੂੰ ਲਾਹੌਰ ਤੋਂ 200 ਕਿਲੋਮੀਟਰ ਦੂਰ ਟੋਬਾ ਟੇਕ ਸਿੰਘ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button