Breaking NewsD5 specialNewsPunjab

ਹਰਮਿੰਦਰ ਸਾਹਿਬ ‘ਚ ਔਰਤ ਦਾ ਵੱਡਾ ਕਾਰਾ, ਧਾਰਮਿਕ ਸਥਾਨ ਦੀ ਵੀ ਨਹੀਂ ਕੀਤੀ ਸ਼ਰਮ (ਵੀਡੀਓ)

ਅੰਮ੍ਰਿਤਸਰ : ਲਾਲ ਰੰਗ ਦੇ ਸਰਕਲ ‘ਚ ਬੱਚੇ ਨਾਲ ਦਿਖ ਰਹੀ ਹੈ ਔਰਤ ਕੋਈ ਆਮ ਨਹੀਂ, ਬਲਕਿ ਬਚੇ ਨੂੰ ਅਗਵਾ ਕਰਨ ਵਾਲੀ ਸ਼ਾਤਿਰ ਮਹਿਲਾ। ਜੋ ਕਿ 4 ਸਾਲ ਦੇ ਬੱਚੇ ਨੂੰ ਅਗਵਾ ਕਰਦੀ ਹੈ ਤੇ ਫਿਰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਇਸ ਬੱਚੇ ਨੂੰ ਲੈ ਕੇ ਰਫੂ ਚੱਕਰ ਹੋ ਜਾਂਦੀ ਹੈ। ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰਾਂ ਬਿਰਧ ਉਮਰ ਦੀ ਇਹ ਮਹਿਲਾ ਬਚੇ ਨੂੰ ਆਪਣੀਆਂ ਗੱਲਾਂ ਚ ਪਾ ਕੇ ਲੈ ਜਾ ਰਹੀ ਹੈ। ਇਸ ਬਚੇ ਦੇ ਮਾਪਿਆਂ ਕੋਲੋਂ ਤਾਂ ਇਹ ਸ਼ਾਤਿਰ ਮਹਿਲਾ ਬਚੇ ਨੂੰ ਉਡਾ ਲੈ ਗਈ ਪਰ ਇਨਾਂ ਸੀਸੀਟੀਵੀ ਕੈਮਰਿਆਂ ਤੋਂ ਨਾ ਬਚ ਸਕੀ।

Read Also ਬਠਿੰਡਾ ‘ਚ ਪੁਲਸ ਮੁਲਾਜ਼ਮਾਂ ਨੇ ਔਰਤਾਂ ਨਾਲ ਕੀਤੀ ਕੁੱਟ-ਮਾਰ

ਤਸਵੀਰਾਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਨੇ ਜਿਥੇ ਇਹ ਮਹਿਲਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਇਕ ਪਰਿਵਾਰ ਨਾਲ ਆਪਣੀ ਨੇੜਤਾ ਵਧਾਉਂਦੀ ਐ ਤੇ ਫਿਰ ਕੋਈ ਬਹਾਨਾ ਲਗਾ ਕੇ ਇਸ ਬਚੇ ਨੂੰ ਲੈ ਕੇ 9 ਦੋ 11 ਹੋ ਜਾਂਦੀ ਹੈ। ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਇਹ ਮਹਿਲਾ ਕਿਸੇ ਨੂੰ ਫੋਨ ਤੇ ਵੀ ਕੁਝ ਦਸ ਰਹੀ ਹੈ। ਫੋਨ ਤੇ ਇਹ ਮਹਿਲਾ ਦਾ ਸਾਥੀ ਵੀ ਹੋ ਸਕਦਾ ਇਸ ਘਟਨਾ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ ਜੋ ਕੈਮਰੇ ਖੰਘਾਲ ਕੇ ਇਸ ਸ਼ਾਤਿਰ ਮਹਿਲਾ ਦੀ ਭਾਲ ਕਰ ਰਹੇ ਹਨ। ਇਹ ਘਟਨਾ ਸਬਕ ਵੀ ਸਿਖਾਉਂਦੀ ਐ ਤੇ ਸਿੱਖਿਆ ਵੀ ਦਿੰਦੀ ਹੈ ਕਿ ਕਿਸੇ ਅਣਜਾਣ ਵਿਅਕਤੀ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਕਿੰਨਾ ਖਤਰਨਾਕ ਹੋ ਸਕਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button