Breaking NewsIndiaNews

ਸਿਗਨੇਚਰ ਬ੍ਰਿਜ ਤੋਂ 3 ਮਹੀਨੇ ਬਾਅਦ ਦਿਖਣ ਲੱਗੇਗਾ ਪੂਰੇ ਦਿੱਲੀ ਸ਼ਹਿਰ ਦਾ ਨਜ਼ਾਰਾ

ਨਵੀਂ ਦਿੱਲੀ : ਦਿੱਲੀ ਵਿੱਚ ਇੱਕ ਖੂਬਸੂਰਤ ਬ੍ਰਿਜ ਬਣਕੇ ਤਿਆਰ ਹੋ ਗਿਆ ਹੈ ਜਿਸਦੇ ਨਾਲ ਸ਼ਹਿਰ ਦਾ ਸ਼ਾਨਦਾਰ ਨਜਾਰਾ ਵੇਖਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਬ੍ਰਿਜ ਤੋਂ ਨਾ ਸਿਰਫ ਗੱਡੀਆਂ ਦੀ ਆਵਾਜਾਈ ਆਸਾਨੀ ਨਾਲ ਹੋਵੇਗੀ, ਸਗੋਂ ਇੱਥੇ ਗਲਾਸ ਬਾਕਸ ਹੋਵੇਗਾ ਜਿਸ ਵਿੱਚ ਜਾ ਕੇ ਸੈਲਫੀ ਲੈਣ ਦਾ ਵੀ ਮੌਕਾ ਹੋਵੇਗਾ। ਇਸ ਦੇ ਲਈ ਚਾਰ ਲਿਫਟਾਂ ਲੱਗੀਆਂ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 50 ਲੋਕਾਂ ਨੂੰ ਲਿਜਾਣ ਦੀ ਹੈ।

Read Also ਜਦੋਂ ਸੜਕ ਹੀ ਬਣ ਗੲੀ ਸਵੀਮਿੰਗ ਪੂਲ

ਰਿਪੋਰਟ ਮੁਤਾਬਕ ਇਹ ਬ੍ਰਿਜ 154 ਮੀਟਰ ਉੱਚੇ ਗਲਾਸ ਬਾਕਸ ਦੇ ਨਾਲ ਯਾਤਰੀ ਸਥਾਨ ਦੇ ਰੂਪ ‘ਚ ਕੰਮ ਕਰੇਗਾ, ਜੋ ਯਾਤਰੀਆਂ ਨੂੰ ਸ਼ਹਿਰ ਦਾ ‘ਬਰਡਸ ਆਈ ਵਿਊ’ ਪ੍ਰਦਾਨ ਕਰੇਗਾ। ਸੋਸ਼ਲ ਮੀਡੀਆ ‘ਤੇ ਇਸ ਬ੍ਰਿਜ ਦੇ ਬਾਰੇ ਲੋਕ ਕਾਫ਼ੀ ਚਰਚਾ ਕਰ ਰਹੇ ਹਨ ਅਤੇ ਫੋਟੋਜ ਵੀ ਅਪਲੋਡ ਕਰ ਰਹੇ ਹਨ।

ਲੰਬੀ ਉਡੀਕ ਤੋਂ ਬਾਅਦ ਸਿਗਨੇਚਰ ਬ੍ਰਿਜ ਅੱਜ ਯਾਨੀ 5 ਨਵੰਬਰ ਨੂੰ ਆਮ ਜਨਤਾ ਲਈ ਖੁੱਲ ਜਾਵੇਗਾ। ਇਸ ਪ੍ਰੋਜੈਕਟ ਨੂੰ ਪੂਰਾ ਹੋਣ ਨਾਲ ਉੱਤਰੀ ਅਤੇ ਉੱਤਰੀ ਪੂਰਬ ਦਿੱਲੀ ਦੇ ਵਿਚਕਾਰ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ਬੀਤੇ ਦਿਨ ਇਸ ਪੁਲ ਦਾ ਉਦਘਾਟਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਸੀ।

ਇਸ ਮੌਕੇ ‘ਤੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਸਮੇਤ ਦਿੱਲੀ ਸਰਕਾਰ ਦੇ ਕਈ ਮੰਤਰੀ ਅਤੇ ਵਿਧਾਇਕ ਵੀ ਮੌਜੂਦ ਹੋਏ ਸਨ। ਉਦਘਾਟਨ ਦੇ ਮੌਕੇ ‘ਤੇ ਸੀ. ਐੱਮ. ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਬ੍ਰਿਜ ਦਾ ਇੰਤਜ਼ਾਰ ਦਿੱਲੀ ਦੇ ਰਹਿਣ ਵਾਲੇ ਲੋਕਾਂ ਨੂੰ ਲੰਬੇ ਸਮੇਂ ਤੋਂ ਸੀ। ਇਸ ਬ੍ਰਿਜ ਦੇ ਖੁੱਲਣ ਨਾਲ ਦਿੱਲੀ ਦੇ ਰਹਿਣ ਵਾਲੇ ਲੋਕਾਂ ਨੂੰ ਟ੍ਰੈਫਿਕ ਤੋਂ ਰਾਹਤ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button