Breaking NewsD5 specialNewsPunjabTop News

ਜੌਨੀ ਖੰਨਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ‘ਆਮ ਇਜਲਾਸ‘ ਅਤੇ ‘ਸੰਵਾਦ‘ ਪ੍ਰੋਗਰਾਮ ਕਰਵਾਏ ਗਏ

ਫਤਿਹਗੜ੍ਹ ਸਾਹਿਬ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫਤਿਹਗੜ੍ਹ ਸਾਹਿਬ ਅਤੇ ਇੰਪੈਕਟ ਸੰਸਥਾ ਦੇ ਕਰਮਚਾਰੀਆਂ ਵੱਲੋਂ ਕਾਰਜਕਾਰੀ ਇੰਜੀਨੀਅਰ ਜੌਨੀ ਖੰਨਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ‘ਆਮ ਇਜਲਾਸ‘ ਅਤੇ ‘ਸੰਵਾਦ‘ ਪ੍ਰੋਗਰਾਮ ਕੀਤੇ ਗਏ। ਫਤਿਹਗੜ੍ਹ ਸਾਹਿਬ ਦੇ 5 ਬਲਾਕਾਂ ਦੇ 31 ਪਿੰਡਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਗਏ। ਸਰਹਿੰਦ ਬਲਾਕ ਦੇ 4 ਪਿੰਡ ਪੰਜੋਲੀ ਕਲ੍ਹਾਂ, ਨਬੀਪੁਰ, ਚਣੋਂ ਅਤੇ ਮੰਡੌਰ ਵਿੱਚ ਡਿਪਟੀ ਡਾਇਰੈਕਟਰ ਜੋਗਿੰਦਰ ਕੁਮਾਰ, ਬੀ.ਡੀ.ਪੀ.ਓ ਸਰਹਿੰਦ ਮੋਹਿੰਦਰਜੀਤ ਸਿੰਘ ਅਤੇ ਪੰਚਾਇਤ ਸਕੱਤਰ ਇਕਬਾਲ ਸਿੰਘ ਵੱਲੋ ਸ਼ਿਰਕਤ ਕੀਤੀ ਗਈ। ਬੱਸੀ ਪਠਾਣਾਂ ਬਲਾਕ ਦੇ 2 ਪਿੰਡ ਘੁਮੰਡਗੜ੍ਹ ਅਤੇ ਨਾਨੋਵਾਲ ਵਿੱਚ ਬੀ.ਡੀ.ਪੀ.ਓ ਬੱਸੀ ਪਠਾਣਾਂ ਭੁਪਿੰਦਰ ਸਿੰਘ ਵੱਲੋ ਸ਼ਿਰਕਤ ਕੀਤੀ ਗਈ। ਅਮਲੋਹ ਬਲਾਕ ਦੇ 2 ਪਿੰਡ ਅਲਾਦਾਦਪੁਰ ਅਤੇ ਅਲੀਪੁਰ ਸੰਦਲ ਵਿੱਚ ਬੀ.ਡੀ.ਪੀ.ਓ ਅਮਲੋਹ ਕੁਲਵਿੰਦਰ ਸਿੰਘ ਰੰਧਾਵਾ ਵੱਲੋ ਸ਼ਿਰਕਤ ਕੀਤੀ ਗਈ।

ਯੂਪੀ ਸਰਕਾਰ ਦਾ ਨਵਾਂ ਫਰਮਾਨ, ਰੋਕਿਆ ਸੁਖਜਿੰਦਰ ਰੰਧਾਵਾ ਦਾ ਜਹਾਜ਼ ! D5 Channel Punjabi

ਵਿਭਾਗ ਅਤੇ ਇੰਪੈਕਟ ਸੰਸਥਾ ਦੇ ਸੀ.ਡੀ.ਐੱਸ, ਆਈ.ਈ.ਸੀ ਅਤੇ ਬੀ.ਆਰ.ਸੀ ਵੱਲੋਂ ਪਿੰਡ ਵਾਸੀਆਂ ਨੂੰ ਪਾਣੀ ਦੀ ਸਾਂਭ-ਸੰਭਾਲ, ਪਿੰਡ ਨੂੰ ਸਾਫ-ਸੁਥਰਾ ਬਣਾਉਣ, ਪਾਣੀ ਦੀ ਟੈਸਟਿੰਗ, ਹੱਥਾਂ ਨੂੰ ਸਹੀ ਤਰੀਕੇ ਨਾਲ ਧੋਣ, ਪਾਣੀ ਵਿੱਚ ਮੌਜੂਦ ਜ਼ਰੂਰੀ ਤੱਤਾਂ ਸੰਬੰਧੀ, ਪਲਾਸਟਿਕ ਕੂੜੇ ਦੇ ਨਿਪਟਾਰੇ ਸੰਬੰਧੀ, ਗੰਦੇ ਪਾਣੀ ਪੀਣ ਨਾਲ ਲੱਗਣ ਵਾਲੀਆਂ ਬੀਮਾਰੀਆਂ ਸੰਬੰਧੀ, ਨਵੇਂ ਪਾਣੀ ਦੇ ਕਨੈਕਸ਼ਨ ਲੈਣ ਸੰਬੰਧੀ, ਨਹਿਰੀ ਪਾਣੀ ਪ੍ਰੋਜੈਕਟ ਸੰਬੰਧੀ, ਵਿਲੇਜ ਐਕਸ਼ਨ ਪਲਾਨ ਤਿਆਰ ਕਰਨ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ। ਪਿੰਡਾਂ ਵਿੱਚ ਪਾਣੀ ਦੀ ਸਪਲਾਈ ਨੂੰ ਸੰਚਾਰੂ ਢੰਗ ਨਾਲ ਚਲਾਉਣ, ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀ ਦੀਆ ਜਿੰਮੇਵਾਰੀ ਬਾਰੇ ਜਾਣੂ ਕਰਵਾਇਆ ਗਿਆ। ਪਿੰਡ ਵਾਸੀਆਂ ਵੱਲੋਂ ਆਪਣੇ ਪਿੰਡ ਨੂੰ ਸਾਫ-ਸੁਥਰਾ ਬਣਾਉਣ ਅਤੇ ਪੀਣ ਵਾਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਲਈ ਬੈਨਰ ਉੱਤੇ ਦਸਤਖ਼ਤ ਕਰਕੇ ਸੰਕਲਪ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button