Breaking NewsD5 specialInternationalNewsTop News

ਸਾਲ 2021 ‘ਚ ਅਮਰੀਕਾ ਅੰਦਰ ਨਸ਼ੇ ‘ਚ ਹੋਇਆ ਇਜ਼ਾਫ਼ਾ

ਸੈਕਰਾਮੈਂਟੋ : ਅਮਰੀਕਾ ਵਿੱਚ ਅੱਤ ਫੈਂਟਾਨਾਇਲ ਸਮੇਤ ਹੋਰ ਡਰੱਗਜ਼ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ। ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਹਿਰਾਂ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ਅਮਰੀਕਾ ਵਿੱਚ ‘ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ’ ਨੇ ਆਪਣੀ ਰਿਪੋਰਟ ਵਿੱਚ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਸਾਲ 2021 ਵਿੱਚ ਟੈਕਸਾਸ ਵਿੱਚ ਫੈਂਟਾਨਾਇਲ ਡਰੱਗ ਦੀ ਬਰਾਮਦਗੀ ਵਿੱਚ 1066% ਦਾ ਇਜ਼ਾਫ਼ਾ ਹੋਇਆ ਹੈ।

ਰੁਲਦੂ ਸਿੰਘ ਮਾਨਸਾ ਦਾ ਕੇਂਦਰ ਨੂੰ ਜਵਾਬ ਦਿੱਤਾ ਵੱਡਾ ਬਿਆਨ, ਭਖੀ ਸਿਆਸਤ

ਸੀ.ਬੀ.ਪੀ. ਵੱਲੋਂ ਇੱਕ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ 8 ਬੰਦਰਗਾਹਾਂ ‘ਤੇ 87652 ਪੌਂਡ ਨਸ਼ੀਲੇ ਪਦਾਰਥਾਂ ਵਿੱਚ ਜ਼ਬਤ ਕੀਤੇ ਗਏ ਜਿਸ ਵਿੱਚ 588 ਪੌਂਡ ਫੈਂਟਾਨਾਇਲ ਸ਼ਾਮਿਲ ਹੈ। ਇਸ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਵਿਚ ਭੰਗ, ਕੋਕੀਨ, ਹੈਰੋਇਨ ਅਤੇ ਮੈਥਾਫੈਂਟਾਮਾਈਨ ਵੀ ਸ਼ਾਮਿਲ ਹੈ। ਬਰਾਮਦ ਨਸ਼ੇ ਦੀ ਕੀਮਤ ਤਕਰੀਬਨ 78.60 ਕਰੋੜ ਡਾਲਰ ਦੱਸੀ ਜਾ ਰਹੀ ਹੈ। ਫੈਂਟਾਨਾਇਲ ਸਭ ਤੋਂ ਖਤਰਨਾਕ ਨਸ਼ੀਲਾ ਪਦਾਰਥ ਹੈ ਜੋ ਕਿ ਹੈਰੋਇਨ ਤੋਂ 50 ਗੁਣਾ ਜਿਆਦਾ ਸ਼ਕਤੀਸ਼ਾਲੀ ਹੈ ਅਤੇ ਇਸ ਨੂੰ ਬਣਾਉਣਾ ਬਹੁਤ ਹੀ ਸਸਤਾ ਅਤੇ ਆਸਾਨ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button