International

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੌਜੂਦਾ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

 ਇਮਰਾਨ ਖ਼ਾਨ ਨੂੰ ਹਾਲ ਹੀ ‘ਚ ਚੋਣ ਕਮਿਸ਼ਨ ਤੋਂ ਝਟਕਾ ਲੱਗਾ ਹੈ ਪਰ ਇਸ ਦੇ ਬਾਵਜੂਦ ਉਹ ਲਗਾਤਾਰ ਚੋਣਾਂ ਕਰਵਾਉਣ ਦੀ ਮੰਗ ‘ਤੇ ਅੜੇ ਹਨ। ਇਸ ਦੇ ਨਾਲ ਹੀ ਇਮਰਾਨ ਖ਼ਾਨ ਅੱਜ ਤੋਂ ‘ਹਕੀਕੀ ਅਜ਼ਾਦੀ’ ਮਾਰਚ ਸ਼ੁਰੂ ਕਰਨ ਜਾ ਰਹੇ ਹਨ। ਤਾਂ ਜੋ ਸਰਕਾਰ ਨੂੰ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਕੇ ਮੱਧਕਾਲੀ ਚੋਣਾਂ ਦਾ ਐਲਾਨ ਕਰਨ ਲਈ ਮਜਬੂਰ ਕੀਤਾ ਜਾ ਸਕੇ।ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਰੋਸਾ ਦਿਵਾਇਆ ਕਿ ਮਾਰਚ ਵਿੱਚ ਸ਼ਾਮਲ ਸਾਰੇ ਲੋਕ ਸ਼ਾਂਤੀਪੂਰਵਕ ਵਿਵਹਾਰ ਕਰਨਗੇ। ਇਮਰਾਨ ਨੇ ਕਿਹਾ ਕਿ ਅਸੀਂ ਅਸਲ ਆਜ਼ਾਦੀ ਲਈ ਮਾਰਚ ਕਰਾਂਗੇ ਅਤੇ ਕੋਈ ਸਮਾਂ ਸੀਮਾ ਨਹੀਂ ਹੋਵੇਗੀ। ਇਮਰਾਨ ਖ਼ਾਨ ਨੇ ਇਸ ਮਾਰਚ ਨੂੰ ਰਾਜਨੀਤੀ ਤੋਂ ਵੱਖ ਦੱਸਿਆ। ਉਨ੍ਹਾਂ ਕਿਹਾ ਕਿ ਹਕੀਕੀ ਮਾਰਚ ਕੁਝ ਵੱਖਰਾ ਹੋਵੇਗਾ। ਇਹ ਲੜਾਈ ਇਨ੍ਹਾਂ ਚੋਰਾਂ ਨਾਲ ਹੈ, ਇਹ ਆਜ਼ਾਦੀ ਦੀ ਲੜਾਈ ਹੈ। ਇਹ ਲੋਕ ਤੈਅ ਕਰਨਗੇ ਕਿ ਦੇਸ਼ ਕਿਸ ਪਾਸੇ ਜਾਵੇਗਾ, ਇਹ ਸਭ ਸਾਡੇ ‘ਤੇ ਥੋਪਿਆ ਗਿਆ ਹੈ। ਪਾਕਿਸਤਾਨ ‘ਚ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੌਜੂਦਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।ਇਮਰਾਨ ਖ਼ਾਨ ਨੇ ਕਿਹਾ ਕਿ ਅਸੀਂ ਕਿਸੇ ਹਿੰਸਾ ਲਈ ਇਸਲਾਮਾਬਾਦ ਨਹੀਂ ਜਾ ਰਹੇ, ਅਸੀਂ ਕੋਈ ਕਾਨੂੰਨ ਨਹੀਂ ਤੋੜਾਂਗੇ। ਅਸੀਂ ਹਾਈ ਸਕਿਓਰਿਟੀ ਜ਼ੋਨ ਰੈੱਡ ਜ਼ੋਨ’ ‘ਚ ਦਾਖਲ ਨਹੀਂ ਹੋਵਾਂਗੇ, ਅਸੀਂ ਰਾਜਧਾਨੀ ‘ਚ ਉਸ ਜਗ੍ਹਾ ‘ਤੇ ਪ੍ਰਦਰਸ਼ਨ ਕਰਾਂਗੇ, ਜਿਸ ਨੂੰ ਸੁਪਰੀਮ ਕੋਰਟ ਨੇ ਮਾਨਤਾ ਦਿੱਤੀ ਹੈ।ਹਾਲਾਂਕਿ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਇਮਰਾਨ ਖ਼ਾਨ ‘ਤੇ ਭਵਿੱਖ ‘ਚ ਚੋਣ ਲੜਨ ‘ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਫਿਲਹਾਲ ਇਹ ਮਾਮਲਾ ਅਦਾਲਤ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button