Breaking NewsD5 specialNewsPunjabTop News

ਸਾਬਕਾ ਕਾਂਗਰਸੀ ਵਿਧਾਇਕ ਹਰਜਿੰਦਰ ਠੇਕੇਦਾਰ ਪੰਜਾਬ ਲੋਕ ਕਾਂਗਰਸ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਨੂੰ ਆਪਣੀ ਪਾਰਟੀ ‘ਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਅੱਜ ਪੰਜਾਬ ਰਾਜ ਬੈਕਵਰਡ ਕਲਾਸ ਲੈਂਡ ਡਿਵਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਪੰਜਾਬ ਲੋਕ ਕਾਂਗਰਸ ਜੁਆਇਨ ਕਰ ਲਈ ਹੈ। ਹਰਜਿੰਦਰ ਸਿੰਘ ਠੇਕੇਦਾਰ ਅੰਮ੍ਰਿਤਸਰ ਸਾਊਥ ਹਲਕੇ ਤੋਂ ਚੋਣ ਲੜਨਗੇ।

ਸੁਖਬੀਰ ਬਾਦਲ ਦੀ ਧਮਾਕੇਦਾਰ ਸਪੀਚ! ਵਿਰੋਧੀਆਂ ਦੀ ਠੋਕਤੀ ਮੰਜੀ, ਰੈਲੀ ਦੇ ਇਕੱਠ ਨੇ ਤੋੜਤੇ ਰਿਕਾਰਡ

ਦੱਸ ਦਈਏ ਕਿ ਇਸ ਤੋਂ ਪਹਿਲਾਂ PPCC ਲੀਗਲ ਸੇਲ ਦੇ ਵਾਈਸ ਚੇਅਰਮੈਨ ਰਹਿ ਚੁੱਕੇ ਐਡਵੋਕੇਟ ਸੰਦੀਪ ਗੌਰਸੀ ਨੇ ਕੁਝ ਦਿਨ ਪਹਿਲਾਂ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਉਥੇ ਹੀ ਗੌਰਸੀ ਵੀ ਕੈਪਟਨ ਦੀ ਪਾਰਟੀ ‘ਚ ਸ਼ਾਮਿਲ ਹੋ ਗਏ, ਜਿਸਦੇ ਨਾਲ ਕਾਂਗਰਸ ਨੂੰ ਝਟਕਾ ਲੱਗਣਾ ਤੈਅ ਮੰਨਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button